- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਬਹੁਤ ਕੁਸ਼ਲ ਪੇਸ਼ੇਵਰਾਂ ਨੂੰ ਦੇਣਾ ਚਾਹੁੰਦੇ ਹਨ ਐੱਚ-1ਬੀ ਵੀਜ਼ਾ : ਵ੍ਹਾਈਟ ਹਾਊਸ
ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਆਈ.ਟੀ. ਪੇਸ਼ੇਵਰਾਂ ਵਿਚ ਵਿਸ਼ੇਸ਼ ਰੂਪ ਵਿਚ ਲੋਕਪ੍ਰਿਅ ਐੱਚ-1ਬੀ ਵੀਜ਼ਾ ਦੇ ਵਰਤਮਾਨ ਨਿਯਮਾਂ ਵਿਚ ਕੁਝ ਤਬਦੀਲੀ ਕਰਨਾ ਚਾਹੁੰਦਾ ਹੈ। ਤਾਂ ਜੋ ਤਬਦੀਲੀ ਦੇ ਤਹਿਤ ਸਿਰਫ ਬਹੁਤ ਕੁਸ਼ਲ ਵਿਦੇਸ਼ੀ ਪੇਸ਼ੇਵਰਾਂ ਨੂੰ ਵੀਜ਼ਾ ਮਿਲ ਸਕੇ ਅਤੇ ਇਹ ਸਿਰਫ ਆਊਟਸੋਰਸਿੰਗ ਦਾ ਤਰੀਕਾ ਨਾ ਬਣਾ ਕੇ ਰਹਿ ਜਾਵੇ। ਵ੍ਹਾਈਟ ਹਾਊਸ ਵਿਚ ਨੀਤੀ ਸੰਚਾਲਨ ਲਈ ਡਿਪਟੀ ਚੀਫ ਆਫ ਸਟਾਫ ਕ੍ਰਿਸ ਲਿਡਲ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਕਿਹਾ ਕਿ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਬਹੁਤ ਕੁਸ਼ਲਤਾ ਵਾਲੇ ਖੇਤਰ ਜਿਵੇਂ ਕਿ ਤਕਨਾਲੋਜੀ ਦੇ ਖੇਤਰ ਵਿਚ ਸਿੱਖਿਆ ਪ੍ਰਾਪਤ ਕਰਨ ਵਾਲੇ ਲੋਕ ਦੇਸ਼ ਵਿਚ ਰੁਕਣ। ਉਨ੍ਹਾਂ ਨੇ ਇਸ ਗੱਲ ਨੂੰ ਕਈ ਵਾਰ ਜਨਤਕ ਤੌਰ ‘ਤੇ ਵੀ ਕਿਹਾ ਹੈ। ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਚ ਇਹ ਬਹੁਤ ਸਕਰਾਤਮਕ ਹਿੱਸਾ ਲੱਗਦਾ ਹੈ। ਨਵੀਂ ਤਕਨਾਲੋਜੀ ਦੇ ਸਬੰਧ ਵਿਚ ਇਕ ਅੰਗਰੇਜ਼ੀ ਅਖਬਾਰ ਦੀ ਲਾਈਵ ਚਰਚਾ ਦੌਰਾਨ ਐੱਚ 1ਬੀ ਵੀਜ਼ਾ ‘ਤੇ ਰਾਸ਼ਟਰਪਤੀ ਦੇ ਵਿਚਾਰਾਂ ਦੇ ਬਾਰੇ ਵਿਚ ਸਵਾਲ ਕਰਨ ਤੇ ਲਿਡਲ ਨੇ ਜਵਾਬ ਵਿਚ ਕਿਹਾ,”ਟਰੰਪ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਨ। ਸਪੱਸ਼ਟ ਤੌਰ ‘ਤੇ ਇਹ (ਐੱਚ-1ਬੀ ਵੀਜ਼ਾ) ਯੋਗਤਾ ਆਧਾਰਿਤ ਇਮੀਗ੍ਰੇਸ਼ਨ ਦਾ ਹਿੱਸਾ ਹੈ।” ਨਾਲ ਹੀ ਉਨ੍ਹਾਂ ਨੇ ਮੰਨਿਆ ਕਿ ਜੇ ਇਹ ਮੁੱਦਾ ਕਾਂਗਰਸ ਵਿਚ ਪਹੁੰਚਿਆ ਤਾਂ ਇਸ ਨੂੰ ਲੈ ਕੇ ਕਾਫੀ ਵਿਵਾਦ ਹੋ ਸਕਦਾ ਹੈ। ਮਾਈਕ੍ਰੋਸਾਫਟ ਅਤੇ ਜਨਰਲ ਮੋਟਰਸ ਦੇ ਸਾਬਕਾ ਕਾਰਜਕਾਰੀ ਲਿਡਲ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਅਤੇ ਉਸ ਦਾ ਸੰਚਾਲਨ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸੀਮਾ ਤੱਕ ਅਸੀਂ ਵਿਧਾਨ ਸਭਾ ਦੇ ਸਥਾਨ ‘ਤੇ ਰੈਗੂਲੇਟਰੀ ਤਰੀਕਾ ਅਪਨਾ ਸਕਦੇ ਹਾਂ। ਉਂਝ ਐੱਚ-1ਬੀ ਵੀਜ਼ਾ ਪ੍ਰਣਾਲੀ ਕਾਫੀ ਹੱਦ ਤੱਕ ਵਿਧਾਨ ਸਭਾ ਦੇ ਤਹਿਤ ਆਉਂਦੀ ਹੈ। ਪਰ ਅਸੀਂ ਇਸ ਨੂੰ ਨਿਯਮਿਤ ਕਰ ਕੇ ਆਊਟਸੋਰਸਿੰਗ ਵਿਚ ਇਸ ਦੀ ਭੂਮਿਕਾ ਨੂੰ ਘੱਟ ਕਰ ਸਕਦੇ ਹਾਂ। ਹਾਲੇ 1,20,0000 ਏ-1ਬੀ ਵੀਜ਼ਾ ਹਨ। ਉੱਥੇ ਗੂਗਲ, ਫੇਸਬੁੱਕ ਅਤੇ ਮਾਈਕ੍ਰੋਸਾਫਟ ਜਿਹੀਆਂ ਵੱਡੀਆਂ ਆਈ.ਟੀ. ਕੰਪਨੀਆਂ ਦੇ ਅਮਰੀਕੀ ਰੋਜ਼ਗਾਰਦਾਤਾਵਾਂ ਦੇ ਸੰਗਠਨ ‘ਕਮਪਿਟ ਅਮਰੀਕਾ’ ਦਾ ਕਹਿਣਾ ਹੈ ਕਿ ਐੱਚ-1ਬੀ ਵੀਜ਼ਾ ਰੋਕੇ ਜਾਣ ਦੀ ਗਿਣਤੀ ਵਿਚ ਹੈਰਾਨੀਜਨਕ ਰੂਪ ਵਿਚ ਵਾਧਾ ਹੋਇਆ ਹੈ।


