- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਵਲੋਂ ਸੀਰੀਆ ਵਿੱਚੋਂ ਫੌਜੀਆਂ ਨੂੰ ਹਟਾਉਣ ਦੇ ਫੈਸਲੇ ਦਾ ਬਚਾਅ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਸੀਰੀਆ ਤੋਂ ਅਮਰੀਕੀ ਫੌਜੀ ਵਾਪਸ ਬੁਲਾਉਣ ਦੇ ਫੈਸਲੇ ਦੇ ਬਚਾਅ ਵਿੱਚ ਬਿਆਨ ਦਿੱਤਾ| ਟਰੰਪ ਨੇ ਕਿਹਾ ਕਿ ਅਮਰੀਕਾ ਦੇਸ਼ ਤੋਂ 7,000 ਮੀਲ ਦੂਰ ਹੋ ਰਹੇ ਬੇਤੁਕੇ ਅੰਤਹੀਣ ਯੁੱਧਾਂ ਵਿੱਚ ਸ਼ਾਮਿਲ ਨਹੀਂ ਹੋਣ ਵਾਲਾ ਹੈ| ਪਿਛਲੇ ਹਫਤੇ ਲਏ ਗਏ ਟਰੰਪ ਦੇ ਇਸ ਫੈਸਲੇ ਨਾਲ ਤੁਰਕੀ ਨੂੰ ਸੀਰੀਆ ਵਿੱਚ ਕੁਰਦ ਲੜਾਕਿਆਂ ਵਿਰੁੱਧ ਮਿਲਟਰੀ ਮੁਹਿੰਮ ਚਲਾਉਣ ਦਾ ਮੌਕਾ ਮਿਲ ਗਿਆ ਸੀ| ਕਈ ਸਾਂਸਦਾਂ ਨੇ ਕੁਰਦ ਬਲਾਂ ਦਾ ਸਾਥ ਛੱਡਣ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਜੋ ਆਈ.ਐਸ.ਆਈ.ਐਸ. ਵਿਰੁੱਧ ਅਮਰੀਕਾ ਦੀ ਜੰਗ ਵਿੱਚ ਅਹਿਮ ਸਨ| ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿੱਚ ਕਿਹਾ,”ਜਦੋਂ ਮੈਂ ਚੋਣਾਂ ਲੜੀਆਂ ਸਨ ਤਾਂ ਇਸ ਆਧਾਰ ਤੇ ਕਿ ਅਸੀਂ ਆਪਣੇ ਮਹਾਨ ਫੌਜੀਆਂ ਨੂੰ ਵਾਪਸ ਲਿਆਵਾਂਗੇ| ਸਾਨੂੰ ਇਹ ਅੰਤਹੀਣ ਯੁੱਧ ਲੜਦੇ ਰਹਿਣ ਦੀ ਲੋੜ ਨਹੀਂ ਹੈ| ਅਸੀਂ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਵਾਲੇ ਹਾਂ| ਇਸੇ ਵਾਅਦੇ ਤੇ ਮੈਨੂੰ ਜਿੱਤ ਮਿਲੀ ਸੀ|” ਉੱਥੇ ਸੀਰੀਆ ਮੁੱਦੇ ਤੇ ਵ੍ਹਾਈਟ ਹਾਊਸ ਵਿਚ ਹੋਈ ਬੈਠਕ ਵਿਚ ਕਈ ਡੈਮੋਕ੍ਰੇਟ ਸਾਂਸਦਾਂ ਨੇ ਇਹ ਦਾਅਵਾ ਕਰਦਿਆਂ ਵਾਕਆਊਟ ਕੀਤਾ ਕਿ ਟਰੰਪ ਨੇ ਪ੍ਰਧਾਨ ਨੈਨਸੀ ਪੇਲੋਸੀ ਨੂੰ ਤੀਜੇ ਦਰਜੇ ਦੀ ਰਾਜਨੀਤਕ ਕਹਿ ਕੇ ਉਸ ਦਾ ਅਪਮਾਨ ਕੀਤਾ| ਵ੍ਹਾਈਟ ਹਾਊਸ ਨੇ ਡੈਮੋਕ੍ਰੇਟਸ ਅਤੇ ਰੀਪਬਲਿਕਨ ਦੋਹਾਂ ਦੇ ਸੀਨੀਅਰ ਕਮੇਟੀ ਮੈਂਬਰਾਂ ਤੇ ਲੀਡਰਸ਼ਿਪ ਅਤੇ ਕਾਂਗਰਸ ਮੈਂਬਰਾਂ ਨੂੰ ਸੀਰੀਆ ਤੇ ਨੀਤੀ ਦੇ ਬਾਰੇ ਵਿਚ ਜਾਣਕਾਰੀ ਦੇਣ ਲਈ ਬੁਲਾਇਆ ਸੀ|


