- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਵਿਰੁੱਧ ਦੋਸ਼ ਸੰਵਿਧਾਨਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਚੱਲ ਰਹੀ ਸੁਣਵਾਈ ਵਿਚ ਟਰੰਪ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਆਪਣੀਆਂ ਦਲੀਆਂ ਦਿੱਤੀਆਂ। ਵਕੀਲਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਵਿਰੁੱਧ ਸੱਤਾ ਦੀ ਦੁਰਵਰਤੋਂ ਸਬੰਧੀ ਲਗਾਏ ਗਏ ਦੋਸ਼ ਰਾਜਨੀਤਕ ਰੂਪ ਨਾਲ ਪ੍ਰੇਰਿਤ ਹਨ। ਬਚਾਅ ਪੱਖ ਦੇ ਵਕੀਲਾਂ ਨੇ ਆਪਣੀਆਂ ਸ਼ੁਰੂਆਤੀ ਦਲੀਲਾਂ ਪੂਰੀਆਂ ਕਰ ਲਈਆਂ ਹਨ। ਟਰੰਪ ਦੇ ਬਚਾਅ ਦਲ ਦੀ ਅਗਵਾਈ ਕਰਨ ਵਾਲੇ ਵ੍ਹਾਈਟ ਹਾਊਸ ਦੇ ਵਕੀਲ ਪੈਟ ਸਿਪੋਲੋਨ ਨੇ ਮੰਗਲਵਾਰ ਨੂੰ ਕਿਹਾ,”ਮਹਾਦੋਸ਼ ਦੇ ਦੋਸ਼ ਕਿਸੇ ਵੀ ਸੰਵਿਧਾਨਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ।”ਉਹਨਾਂ ਨੇ ਕਿਹਾ,”ਉਹ ਤੁਹਾਨੂੰ ਜੋ ਕਰਨ ਲਈ ਕਹਿ ਰਹੇ ਹਨ ਉਹ ਇਕ ਸਫਲ ਰਾਸ਼ਟਰਪਤੀ ਨੂੰ ਚੋਣਾਂ ਤੋਂ ਠੀਕ ਪਹਿਲਾਂ, ਬਿਨਾਂ ਕਿਸੇ ਆਧਾਰ ਦੇ ਅਤੇ ਸੰਵਿਧਾਨ ਦੀ ਉਲੰਘਣਾ ਕਰ ਕੇ ਅਹੁਦੇ ਤੋਂ ਹਟਾ ਦੇਣਾ ਹੈ।” ਸੈਨੇਟ ਨੂੰ ਟਰੰਪ ਨੂੰ ਸੱਤਾ ਦੀ ਦੁਰਵਰਤੋਂ ਸੰਬੰਧੀ ਦੋਸ਼ ਤੋਂ ਬਰੀ ਕਰਨ ਦੀ ਅਪੀਲ ਕਰਦਿਆਂ ਵ੍ਹਾਈਟ ਹਾਊਸ ਦੇ ਵਕੀਲ ਨੇ ਤਰਕ ਦਿੱਤਾ ਕਿ ਪਿਛਲੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟ ਦੇਣਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਵਿਆਪਕ ਰੂਪ ਨਾਲ ਦਖਲ ਅੰਦਾਜ਼ੀ ਕਾਰਨਾ ਅਮਰੀਕਾ ਦੇ ਲੋਕਾਂ ਲਈ ਗੰਭੀਰ ਅਤੇ ਬਹੁਤ ਵੱਡਾ ਨੁਕਸਾਨ ਹੋਵੇਗਾ। ਉਹਨਾਂ ਨੇ ਸੈਨੇਟ ਵਿਚ ਆਪਣੀ ਸਮਾਪਤੀ ਟਿੱਪਣੀ ਵਿਚ ਕਿਹਾ,”ਸੈਨੇਟ ਅਜਿਹਾ ਨਹੀਂ ਕਰ ਸਕਦੀ। ਹੁਣ ਇਸ ਦੇ ਖਤਮ ਹੋਣ ਦਾ ਸਮਾਂ ਆ ਚੁੱਕਾ ਹੈ।” ਸੈਨੇਟ ਵਿਚ ਟਰੰਪ ਦੇ ਵਿਰੁੱਧ ਮਹਾਦੋਸ਼ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।


