- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਵੱਲੋਂ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਡੇਵਿਡ ਮਾਲਪਾਸ ਨੂੰ ਕੀਤਾ ਨਾਮਜ਼ਦ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਦੇ ਤੌਰ ਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਡੇਵਿਡ ਮਾਲਪਾਸ ਨੂੰ ਨਾਮਜ਼ਦ ਕੀਤਾ ਹੈ| ਜੇਕਰ ਵਿਸ਼ਵ ਬੈਂਕ ਸਮੂਹ ਦੇ ਨਿਰਦੇਸ਼ਕ ਉਨ੍ਹਾਂ ਦੇ ਪੱਖ ਵਿਚ ਵੋਟਿੰਗ ਕਰਦੇ ਹਨ ਤਾਂ ਉਹ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਤੌਰ ਤੇ ਜਿਮ ਯੋਂਗ ਕਿਮ ਦੀ ਜਗ੍ਹਾ ਲੈਣਗੇ| ਇਸ ਅਹੁਦੇ ਤੇ ਆਮਤੌਰ ਤੇ ਅਮਰੀਕੀ ਨਾਗਰਿਕ ਹੀ ਬੈਠਦੇ ਆਏ ਹਨ| ਅੰਤਰਰਾਸ਼ਟਰੀ ਮੁਦਰਾ ਫੰਡ ਦੇ ਪ੍ਰਬੰਧ ਨਿਦੇਸ਼ਕ ਦਾ ਅਹੁਦਾ ਯੂਰਪ ਲਈ ਹੈ| ਵਿਸ਼ਵ ਬੈਂਕ ਵਿਚ ਵੱਖ-ਵੱਖ ਦੇਸ਼ਾਂ ਦੇ ਵੋਟ ਨੂੰ ਧਿਆਨ ਵਿਚ ਰੱਖਦੇ ਹੋਏ ਮਾਲਪਾਸ ਦੇ ਨਾਮ ਦੀ ਪੁਸ਼ਟੀ ਸਿਰਫ ਇਕ ਰਸਮ ਹੈ| ਟਰੰਪ ਨੇ ਮਾਲਪਾਸ ਦੀ ਨਾਮਜ਼ਦਗੀ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ‘ਵਿਸ਼ੇਸ਼ ਵਿਅਕਤੀ’ ਅਤੇ ਅਜਿਹਾ ਵਿਅਕਤੀ ਦੱਸਿਆ ਜੋ ਅਹੁਦੇ ਲਈ ਇਕਦਮ ਯੋਗ ਹੈ| ਅੰਤਰਰਾਸ਼ਟਰੀ ਮਾਮਲਿਆਂ ਲਈ ਵਿੱਤ ਵਧੀਕ ਸਕੱਤਰ ਦੇ ਤੌਰ ਤੇ 62 ਸਾਲਾ ਮਾਲਪਾਸ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦਾ ਕੰਮਕਾਜ ਦੇਖਦੇ ਹਨ| ਅੰਤਰਰਾਸ਼ਟਰੀ ਰੂਪ ਨਾਲ ਮਸ਼ਹੂਰ ਅਰਥਸ਼ਾਸਤਰੀ ਮਾਲਪਾਸ ਦੇ ਕੋਲ ਅਰਥਸ਼ਾਸਤਰ, ਵਿੱਤ, ਸਰਕਾਰ ਅਤੇ ਵਿਦੇਸ਼ ਨੀਤੀ ਵਿਚ 40 ਸਾਲ ਦਾ ਅਨੁਭਵ ਹੈ| ਜੌਰਜਟਾਊਨ ਯੂਨੀਵਰਸਿਟੀ ਦੇ ਵੱਕਾਰੀ ਸਕੂਲ ਆਫ ਫੌਰੇਨ ਸਰਵਿਸ ਤੋਂ ਅੰਤਰਰਾਸ਼ਟਰੀ ਅਰਥਸ਼ਾਸਤਰ ਵਿਚ ਡਿਗਰੀ ਪਾਉਣ ਦੇ ਬਾਅਦ ਮਾਲਪਾਸ ਨੇ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕਾਰਜਕਾਲ ਵਿਚ ਡਿਪਟੀ ਸਹਾਇਕ ਵਿੱਤ ਮੰਤਰੀ ਅਤੇ ਰਾਸ਼ਟਰਪਤੀ ਜੌਰਜ ਐਚ. ਡਬਲਊ. ਬੁਸ਼ ਦੇ ਕਾਰਜਕਾਲ ਵਿਚ ਡਿਪਟੀ ਸਹਾਇਕ ਵਿਦੇਸ਼ ਮੰਤਰੀ ਦੇ ਅਹੁਦੇ ਤੇ ਕੰਮ ਕੀਤਾ| ਟਰੰਪ ਨੇ ਕਿਹਾ,”ਦੀ ਵਾਲ ਸਟ੍ਰੀਟ ਜਰਨਲ ਨੇ ਅੱਜ ਇਕ ਸੰਪਾਦਕੀ ਵਿਚ ਕਿਹਾ ਕਿ ਡੇਵਿਡ ਮਾਲਪਾਸ ਬਿਹਤਰੀਨ ਪਸੰਦ ਹੈ| ਅਮਰੀਕਾ ਵਿਸ਼ਵ ਬੈਂਕ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਦਿੰਦਾ ਹੈ| ਉਹ ਉਸ ਨੂੰ ਹਰੇਕ ਸਾਲ ਇਕ ਅਰਬ ਡਾਲਰ ਦੀ ਰਾਸ਼ੀ ਦਿੰਦਾ ਹੈ|” ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮਾਲਪਾਸ ਲੰਬੇਂ ਸਮੇਂ ਤੋਂ ਵਿਸ਼ਵ ਬੈਂਕ ਵਿਚ ਜਵਾਬਦੇਹੀ ਦੇ ਸਖਤ ਸਮਰਥਕ ਰਹੇ ਹਨ| ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਕਿਹਾ ਕਿ ਟਰੰਪ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਤੌਰ ਤੇ ਮਾਲਪਾਸ ਨੂੰ ਨਾਮਜ਼ਦ ਕਰ ਕੇ ਬਿਹਤਰੀਨ ਵਿਅਕਤੀ ਚੁਣਿਆ ਹੈ|


