ਟਰੱਕ ਯੂਨੀਅਨ ਦੀ ਲੜਾਈ ‘ਚ ਅਕਾਲੀ ਧੜੇ ਨਾਲ ਸਬੰਧਤ ਤਿੰਨ ਜ਼ਖਮੀ

ਸਰਦੂਲਗੜ੍ਹ – ਸਥਾਨਕ ਸ਼ਹਿਰ ਦੀ ਅਡੀਸ਼ਨਲ ਅਨਾਜ ਮੰਡੀ ਵਿਚ ਬਣੀ ਟਰੱਕ ਯੂਨੀਅਨ ਲੜਾਈ ਦੋਰਾਨ ਅਕਾਲੀ ਧੜੇ ਨਾਲ ਸਬੰਧਤ ਤਿੰਨ ਵਿਆਕਤੀ ਜਖਮੀ ਹੋ ਗਏ। ਜੋ ਜੇਰੇ ਇਲਾਜ ਸਿਵਲ ਹਸਪਤਾਲ ਦਾਖਲ ਹਨ। ਇਸ ਸਬੰਧੀ ਅਕਾਲੀ ਦਲ ਨਾਲ ਸਬੰਧਤ ਜਨਤਾ ਟਰੱਕ ਟਰਾਲਾ ਉਪਰੇਟਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਹਸਪਤਾਲ ਵਿਖੇ ਗੱਲਬਾਤ ਦੋਰਾਨ ਦੱਸਿਆ ਕਿ ਉਹ ਆਪਣੀ ਯੂਨੀਅਨ ਵਿਚ ਬੈਠੇ ਸਨ ਕਿ ਕਾਗਰਸ ਧੜੇ ਨਾਲ ਸਬੰਧਤ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਦੇਵ ਸਿੰਘ ਮੀਰਪੁਰ ਆਪਣੇ 7-8 ਸਾਥੀਆ ਸਮੇਤ ਪੁੱਜਕੇ ਗੰਡਾਸੇ , ਤਲਵਾਰਾ ਨਾਲ ਉਨਾ ਤੇ ਜਾਨਲੇਵਾ ਹਮਲਾ ਕਰ ਦਿੱਤਾ।ਜਿਸ ਦੋਰਾਨ ਖੁਦ ਭੁਪਿੰਦਰ ਸਿੰਘ ਪ੍ਰਧਾਨ , ਅਕਾਲੀ ਦਲ ਦੇ ਸਰਕਲ ਪ੍ਰਧਾਨ ਤੇ ਕੋਆਪ੍ਰਟਿਵ ਬੈਕ ਦੇ ਚੇਅਰਮੈਨ ਤੇ ਸਾਬਾਕ ਸਰਪੰਚ ਬਲਦੇਵ ਸਿੰਘ ਮੀਰਪੁਰ ਅਤੇ ਅਵਤਾਰ ਸਿੰਘ ਫੋਜੀ ਸਾਧੂਵਾਲਾ ਜਖਮੀ ਹੋ ਗਏ।ਜਿਸ ਸਬੰਧੀ ਉਨਾ ਪੁਲਿਸ ਨੂੰ ਸੁਚਿਤ ਕਰ ਦਿੱਤਾ ਹੈ। ਜਦੋ ਇਸ ਸਬੰਧੀ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਦੇਵ ਸਿੰਘ ਮੀਰਪੁਰ ਨਾਲ ਗੱਲਬਾਤ ਕੀਤੀ ਤਾ ਉਨਾ ਕਿਹਾ ਕਿ ਮੈਨੂੰ ਇਸ ਲੜਾਈ ਵਾਰੇ ਕੁੱਝ ਪਤਾ ਹੀ ਨਹੀ । ਮੇਰਾ ਨਾਮ ਝੂਠਾ ਲੈ ਰਹੇ ਹਨ। ਜਦੋ ਪੁਲਿਸ ਦੇ ਥਾਣਾ ਮੁੱਖੀ ਭਗਵਾਨ ਸਿੰਘ ਨਾਲ ਗੱਲਬਾਤ ਕੀਤੀ ਤਾ ਉਨਾ ਕਿਹਾ ਕਿ ਉਨਾ ਪਾਸ ਹਸਪਤਾਲ ਵਿਚੋ ਰੋਕਾ ਆਇਆ ਹੈ। ਜਿਸ ਦੀ ਪੁਲਿਸ ਤਫਤੀਸ਼ ਕਰ ਰਹੀ ਹੈ। ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਦੋ ਮਹੀਨੇ ਦੇ ਕਰੀਬ ਪਹਿਲਾ ਇੱਕ ਟਰੱਕ ਯੂਨੀਅਨ ਤੋ ਦੋ ਟਰੱਕ ਯੂਨੀਅਨਾ ਕਾਗਰਸ ਧੜਾ ਤੇ ਅਕਾਲੀ ਦਲ ਨਾਲ ਸਬੰਧਤ ਯੂਨੀਅਨਾ ਬਣ ਗਈਆ ਸਨ। ਜਿਸ ਦੋਰਾਨ ਕੁੱਝ ਦਿਨਾ ਤੋ ਮਾਲ ਦੇ ਢੋਆ-ਢੁਆਈ ਨੂੰ ਲੈਕੇ ਕਸ਼ਮ-ਕਸ ਚੱਲ ਰਹੀ ਸੀ। ਜੋ ਅੱਜ ਲੜਾਈ ਦਾ ਰੂਪ ਧਾਰ ਗਈ।

VIA PUNJAB