- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਾਨਸਾ ਪੁਲਿਸ ਵੱਲੋਂ ਵੱਡੀ ਪ੍ਰਾਪਤੀ-ਅੰਤਰਰਾਜੀ ਮੋਬਾਇਲ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰਕੇ 46,663 ਬੈਟਰੀਆਂ ਬਰਾਮਦ
ਮਾਨਸਾ – ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲੀਸ ਮਾਨਸਾ ਦੱਸਿਆਾ ਕਿ ਮਾਨਸਾ ਪੁਲਿਸ ਵੱਲੋ ਮੋਬਾਇਲ ਫੋਨਾ ਦੀਆ ਡੁਪਲੀਕੇਟ ਤਿਆਰ ਕੀਤੀਆ ਬੈਟਰੀਆ ਤੇ ਨਾਮੀ ਕੰਪਨੀਆ ਦੇ ਮਾਅਰਕੇ ਲਗਾ ਕੇ ਅਸਲੀ ਦੱਸ ਕੇ ਮਾਰਕੀਟ ਵਿਚ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿਹਨਾ ਵਿਰੁੱਧ ਮੁਕੱਦਮਾ ਦਰਜ ਕਰਵਾ ਕੇ ਇੱਕ ਦੋਸ਼ੀ ਵਿਨੋਦ ਕੁਮਾਰ ਉਰਫ ਵਿਸ਼ੂ (ਉਮਰ ਕਰੀਬ 31 ਸਾਲ) ਪੁੱਤਰ ਦਰਸਨ ਕੁਮਾਰ ਵਾਸੀ ਮਾਨਸਾ ਨੂੰ ਕਾਬੂ ਕਰਕੇ ਡੁਪਲੀਕੇਟ ਬੈਟਰੀਆ ਦੀ ਵੱਡੇ ਪੱਧਰ ਤੇ ਬਰਾਮਦਗੀ ਕਰਾਉਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਬਰਾਮਦ ਕੀਤੀਆ ਬੈਟਰੀਆ ਦੀ ਬਜਾਰੀ ਕੀਮਤ 1,16,65,750/-ਰੁਪਏ (ਇੱਕ ਕਰੋੜ ਸੋਲਾ ਲੱਖ ਪੈਹਟ ਹਜਾਰ ਸੱਤ ਸੌ ਪੰਜਾਹ ਰੁਪਏ) ਬਣਦੀ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਪਾਸ ਮੁਖਬਰੀ ਮਿਲੀ ਕਿ ਵਿਨੋਦ ਕੁਮਾਰ ਉਰਫ ਵਿਸ਼ੂ ਪੁੱਤਰ ਦਰਸਨ ਕੁਮਾਰ ਵਾਸੀ ਰਾਮ ਸਿੰਘ ਕੁੰਦਨ ਵਾਲੀ ਗਲੀ ਵਾਰਡ ਨੰਬਰ 8 ਮਾਨਸਾ, ਰਵੀ ਕਾਂਤ ਪੁੱਤਰ ਸੁਰਿੰਦਰ ਕੁਮਾਰ ਵਾਸੀ ਕਚਿਹਰੀ ਰੋਡ ਵਾਲੀ ਗਲੀ ਨੰਬਰ 3 ਦਸਮੇਸ ਸਕੂਲ ਦੇ ਸਾਹਮਣੇ ਮਾਨਸਾ ਅਤੇ ਰਾਹੁਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕਾਲਜ ਰੋਡ ਮਾਨਸਾ, ਜੋ ਚਾਈਨਾ-ਮੇਡ ਮਾਲ ਲਿਆ ਕੇ ਸੈਮਸੰਗ, ਨੋਕੀਆ, ਆਈ. ਫੋਨ ਆਦਿ ਮੋਬਾਇਲ ਕੰਪਨੀਆ ਦੇ ਰੈਪਰ ਲਗਾ ਕੇ ਪੰਜਾਬ ਅਤੇ ਪੰਜਾਬ ਤੋ ਬਾਹਰ ਦੀਆ ਮਾਰਕੀਟਾ ਵਿੱਚ ਡੁਪਲੀਕੇਟ ਤਿਆਰ ਕੀਤੀਆ ਮੋਬਾਇਲਾਂ ਦੀਆਂ ਬੈਟਰੀਆ ਅਸਲੀ ਦੱਸ ਕੇ ਵੇਚਦੇ ਹਨ ਅਤੇ ਲੋਕਾਂ ਨਾਲ ਧੋਖਾਧੜੀ ਕਰਕੇ ਮੋਟੀ ਕਮਾਈ ਕਰਦੇ ਹਨ। ਜਿਸ ਤੇ ਉਕਤ ਦੋਸੀਆਂ ਵਿੱਰੁਧ ਮੁਕੱਦਮਾ ਨੰਬਰ 139 ਮਿਤੀ 14-10-2019 ਅ/ਧ 420,120-ਬੀ. ਹਿੰ:ਦੰ:, 63,65 ਕਾਪੀ ਰਾਈਟ ਐਕਟ-1957 ਥਾਣਾ ਸਿਟੀ-2 ਮਾਨਸਾ ਦਰਜ ਰਜਿਸਟਰ ਕਰਵਾਇਆ ਗਿਆ। ਸ੍ਰੀ ਹਰਜਿੰਦਰ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਇੰਸ: ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਅਤੇ ਐਸ.ਆਈ. ਅੰਗਰੇਜ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀਆ ਪੁਲਿਸ ਪਾਰਟੀਆ ਵੱਲੋ ਸਾਝੇ ਤੌਰ ਤੇ ਕਾਰਵਾਈ ਕਰਦੇ ਹੋਏ ਮੋਕਾ ਪਰ ਰੇਡ ਕਰਕੇ ਇੱਕ ਦੋਸ਼ੀ ਵਿਨੋਦ ਕੁਮਾਰ ਉਰਫ ਵਿਸ਼ੂ ਨੂੰ ਕਾਬੂ ਕੀਤਾ ਗਿਆ।ਜਿਸ ਪਾਸੋ ਦੁਕਾਨ ਵਿਚੋ ਵੱਖ ਵੱਖ ਨਾਮੀ ਕੰਪਨੀਆ (ਸੈਮਸੰਗ, ਨੋਕੀਆ, ਐਪਲ, ਐਮ.ਆਈ., ਕਾਰਬਨ, ਮਾਈਕਰੋਮੈਕਸ ਆਦਿ) ਦੇ ਮਾਅਰਕੇ ਵਾਲੀਆ ਡੁਪਲੀਕੇਟ ਤਿਆਰ ਕੀਤੀਆ ਕਰੀਬ 46,663 ਬੈਟਰੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋ ਇਲਾਵਾ ਕੁੱਝ ਤਿਆਰ ਕਰਨ ਵਾਲੀਆ ਬਿਨਾ ਰੈਪਰ ਵਾਲੀਆ ਅਤੇ 14 ਵੱਡੇ ਰੋਲ (ਰੈਪਰ), 750 ਡੁਪਲੀਕੇਟ ਲੀਡਾ, 400 ਡੁਪਲੀਕੇਟ ਚਾਰਜਰ (ਅਡਾਪਟਰ) ਆਦਿ ਸਮਾਨ ਵੀ ਮੋਕਾ ਤੋ ਬਰਾਮਦ ਹੋਇਆ।


