- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੀਮ ਇੰਡੀਆ ਨੂੰ ਵੱਡਾ ਝਟਕਾ, ਦਿੱਲੀ ਵਿੱਚ ਪ੍ਰਿਥਵੀ ਸ਼ਾਅ ਨੂੰ ਲੱਗੀ ਸੱਟ
ਨਵੀਂ ਦਿੱਲੀ – ਵੈਸਟਇੰਡੀਜ਼ ਖਿਲਾਫ ਟੈਸਟ ਡੈਬਿਊ ਕਰਨ ਵਾਲੇ ਟੀਮ ਇੰਡੀਆ ਨੌਜਵਾਨ ਓਪਨਿੰਗ ਬੱਲੇਬਾਜ਼ ਪ੍ਰਿਥਵੀ ਸ਼ਾਅ ਜ਼ਖਮੀ ਹੋ ਗਏ ਹਨ| ਖਬਰ ਹੈ ਕਿ ਦੇਵਧਰ ਟ੍ਰਾਫੀ ਦੌਰਾਨ ਉਨ੍ਹਾਂ ਦੀ ਕੋਹਨੀ ਵਿੱਚ ਸੱਟ ਲੱਗੀ ਹੈ, ਜਿਸ ਦੇ ਚੱਲਦੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਅਤੇ ਉਨ੍ਹਾਂ ਨੂੰ ਮੁੰਬਈ ਵਾਪਸ ਜਾਣਾ ਪਿਆ| ਦੇਵਧਰ ਟ੍ਰਾਫੀ ਵਿੱਚ ਇੰਡੀਆ-ਏ ਲਈ ਖੇਡ ਰਹੇ ਪ੍ਰਿਥਵੀ ਸ਼ਾਅ ਨੂੰ ਤੇਜ਼ ਗੇਂਦਬਾਜ਼ ਦੀਪਕ ਚਾਹਲ ਦੀ ਗੇਂਦ ਨਾਲ ਸੱਟ ਲੱਗ ਗਈ| ਦੀਪਕ ਚਾਹਲ ਦੀ ਗੇਂਦ ਪ੍ਰਿਥਵੀ ਸ਼ਾਅ ਦੀ ਕੋਹਨੀ ਤੇ ਲੱਗੀ ਜਿਸ ਤੋਂ ਬਾਅਦ ਫੀਜਿਓ ਨੂੰ ਬੁਲਾਇਆ ਗਿਆ| ਇਸ ਮੈਚ ਤੋਂ ਪਹਿਲਾਂ ਪ੍ਰਿਥਵੀ ਸ਼ਾਅ ਦੇ ਮੋਢਾ ਵਿੱਚ ਵੀ ਦਰਦ ਸੀ| ਇਹ ਸੱਟ ਉਨ੍ਹਾਂ ਨੂੰ ਹੈਦਰਾਬਾਦ ਟੈਸਟ ਵਿੱਚ ਵੈਸਟਇੰਡੀਜ਼ ਖਿਲਾਫ ਖੇਡਣ ਦੌਰਾਨ ਲੱਗੀ ਸੀ | ਦੇਵਧਰ ਟ੍ਰਾਫੀ ਵਿੱਚ ਸੱਟ ਲੱਗਣ ਤੋਂ ਬਾਅਦ ਪ੍ਰਿਥਵੀ ਸ਼ਾਅ ਦਾ ਐਮ.ਆਰ.ਆਈ. ਸਕੈਨ ਕਰਵਾਇਆ ਗਿਆ| ਉਨ੍ਹਾਂ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਸੀ| ਨਾਲ ਂਹੀ ਉਨ੍ਹਾਂ ਨੂੰ ਕੁਝ ਦਵਾਈਆਂ ਵੀ ਦਿੱਤੀਆਂ ਸਨ| ਅਜਿਹਾ ਮੰਨਿਆ ਜਾਂ ਰਿਹਾ ਹੈ ਕਿ ਪ੍ਰਿਥਵੀ ਸ਼ਾਅ ਰਣਜੀ ਟ੍ਰਾਫੀ ਤਕ ਫਿਟ ਹੋ ਜਾਣਗੇ| ਸੱਟ ਦੇ ਚੱਲਦੇ ਪ੍ਰਿਥਵੀ ਸ਼ਾਅ ਇੰਡੀਆ-ਏ ਖਿਲਾਫ ਹੋਏ ਮੁਕਾਬਲੇ ਵਿੱਚ ਵੀ ਨਹੀਂ ਖੇਡੇ| ਸ਼ਾਅ ਦੀ ਜਗ੍ਹਾ ਕੇਦਾਰ ਯਾਦਵ ਨੂੰ ਟੀਮ ਵਿੱਚ ਖਿਡਾਇਆ ਗਿਆ| ਜਿਨ੍ਹਾਂ ਨੇ ਏਸ਼ੀਆ ਕੱਪ ਵਿੱਚ ਹੈਮਸਟ੍ਰਿੰਗ ਦੀ ਇੰਜਰੀ ਤੋਂ ਬਾਅਦ ਟੀਮ ਵਿੱਚ ਵਾਪਸੀ ਕੀਤੀ| ਕੇਦਾਰ ਯਾਦਵ ਨੇ ਵਧੀਆ ਵਾਪਸੀ ਕਰਦੇ ਹੋਏ 25 ਗੇਂਦਾਂ ਤੇ 2 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 41 ਦੌੜਾਂ ਬਣਾਈਆਂ| ਹਾਲਾਂਕਿ ਉਨ੍ਹਾਂ ਦੀ ਟੀਮ ਇਹ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ|


