- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੀ-10 ਨਾਲ ਓਲੰਪਿਕ ਦਾ ਹਿੱਸਾ ਬਣ ਸਕਦੀ ਹੈ ਕ੍ਰਿਕਟ : ਰਸੇਲ
ਵੈਸਟਇੰਡੀਜ਼ ਦੇ ਧਾੱਕੜ ਬੱਲੇਬਾਜ਼ ਆਂਦ੍ਰੇ ਰਸੇਲ ਨੇ ਕਿਹਾ ਕਿ ਟੀ-10 ਫਾਰਮੈੱਟ ਨਾਲ ਕ੍ਰਿਕਟ ਨੂੰ ਓਲੰਪਿਕ ਦਾ ਹਿੱਸਾ ਬਣਨ ‘ਚ ਮਦਦ ਮਿਲ ਸਕਦੀ ਹੈ। ਟੀ-20 ਕ੍ਰਿਕਟ ਦਾ ਬੇਹੱਦ ਕਾਮਯਾਬ ਬੱਲੇਬਾਜ਼ ਰਸੇਲ ਆਬੂਧਾਬੀ ਟੀ-10 ਟੂਰਨਾਮੈਂਟ ‘ਚ ਨਾਰਦਰਨ ਵਾਰੀਅਰਸ ਦਾ ਹਿੱਸਾ ਹੋਵੇਗਾ। ਇਸ ਲੀਗ ਦਾ ਤੀਸਰਾ ਸੈਸ਼ਨ 14 ਤੋਂ 24 ਨਵੰਬਰ ਤੱਕ ਖੇਡਿਆ ਜਾਵੇਗਾ।ਇਹ ਪੁੱਛਣ ‘ਤੇ ਕਿ ਕੀ ਟੀ-10 ਫਾਰਮੈੱਟ ਨਾਲ ਕ੍ਰਿਕਟ ਨੂੰ ਓਲੰਪਿਕ ਵਿਚ ਜਗ੍ਹਾ ਮਿਲ ਸਕਦੀ ਹੈ, ਉਸ ਨੇ ਹਾਂ ‘ਚ ਜਵਾਬ ਦਿੱਤਾ। ਰਸੇਲ ਨੇ ਕਿਹਾ ਕਿ ਇਹ ਕ੍ਰਿਕਟ ਨੂੰ ਓਲੰਪਿਕ ਖੇਡ ਬਣਾਉਣ ਲਈ ਬਹੁਤ ਵਧੀਆ ਹੋਵੇਗਾ। ਮੈਨੂੰ ਪਤਾ ਹੈ ਕਿ ਸਾਰੇ ਖਿਡਾਰੀ ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰਨਾ ਚਾਹੁਣਗੇ।ਉਨ੍ਹਾਂ ਨੇ ਕਿਹਾ ਕਿ ”ਟੀ10 ਫਾਰਮੈਟ ਟੀ20 ਤੋਂ ਵੀ ਛੋਟਾ ਹੈ। ਬੱਲੇਬਾਜ਼ਾਂ ਨੂੰ ਇਸ ‘ਚ ਬਹੁਤ ਘੱਟ ਸਮਾਂ ਮਿਲਦਾ ਹੈ ਅਤੇ ਆਉਂਦੇ ਹੀ ਹਮਲਾ ਬੋਲਣਾ ਪੈਂਦਾ ਹੈ।” ਰਸੇਲ ਨੇ ਕਿਹਾ ”ਗੇਂਦਬਾਜ਼ ਅਤੇ ਫੀਲਡਰਜ਼ ਨੂੰ ਵੀ ਚੰਗੀ ਰਣਨੀਤੀ ਬਣਾ ਕੇ ਆਪਣੀ ਖੇਡ ਦਾ ਪੱਧਰ ਬਿਹਤਰ ਕਰਨਾ ਹੁੰਦਾ ਹੈ।” ਆਬੂਧਾਬੀ ਟੀ10 ਲੀਗ ਬਾਰੇ ‘ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਵਾਰ ਸੈਸ਼ਨ ਪਿੱਛਲੀ ਵਾਰ ਤੋਂ ਬਿਹਤਰ ਹੋਵੇਗਾ।


