- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੀ-20 ਦਰਜਾਬੰਦੀ ਚਾਹਰ 42ਵੇਂ ਸਥਾਨ ’ਤੇ ਪੁੱਜਿਆ
ਬੰਗਲਾਦੇਸ਼ ਖ਼ਿਲਾਫ਼ ਸੱਤ ਦੌੜਾਂ ਦੇ ਕੇ ਛੇ ਵਿਕਟਾਂ ਲੈ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 88 ਦਰਜਿਆਂ ਦੀ ਲੰਮੀ ਛਾਲ ਮਾਰ ਕੇ ਆਈਸੀਸੀ ਟੀ-20 ਵਿੱਚ ਗੇਂਦਬਾਜ਼ਾਂ ਦੀ ਰੈਂਕਿੰਗਜ਼ ਵਿੱਚ 42ਵੇਂ ਨੰਬਰ ’ਤੇ ਪਹੁੰਚ ਗਿਆ। ਇਸ ਸੂਚੀ ਵਿੱਚ ਹਾਲਾਂਕਿ ਸਪਿੰਨਰਾਂ ਦਾ ਦਬਦਬਾ ਹੈ। ਚੋਟੀ ਦੇ ਪੰਜ ਗੇਂਦਬਾਜ਼ ਅਤੇ ਸਿਖਰਲੇ ਨੌਂ ਵਿੱਚੋਂ ਅੱਠ ਗੇਂਦਬਾਜ਼ ਸਪਿੰਨਰ ਹਨ। ਨਿਊਜ਼ੀਲੈਂਡ ਦਾ ਮਿਸ਼ੇਲ ਸੇਂਟਨਰ ਅਫ਼ਗਾਨਿਸਤਾਨ ਦੇ ਰਾਸ਼ਿਦ ਖ਼ਾਨ ਮਗਰੋਂ ਦੂਜੇ ਸਥਾਨ ’ਤੇ ਪਹੁੰਚ ਗਿਆ। ਬੰਗਲਾਦੇਸ਼ ਖ਼ਿਲਾਫ਼ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿੱਚ ਚਾਹਰ ਹੈਟ੍ਰਿਕ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਿਆ। ਇਸ ਤਰ੍ਹਾਂ ਭਾਰਤ ਆਪਣੇ ਘਰ ਵਿੱਚ ਇਸ ਸੈਸ਼ਨ ਦੀ ਪਹਿਲੀ ਟੀ-20 ਲੜੀ ਜਿੱਤਣ ਵਿੱਚ ਸਫਲ ਰਿਹਾ। ਭਾਰਤ ਦੇ ਹੋਰ ਗੇਂਦਬਾਜ਼ਾਂ ਵਿੱਚ ਕੁਰਣਾਲ ਪਾਂਡਿਆ (ਸਾਂਝੇ ਤੌਰ ’ਤੇ 18ਵੇਂ) ਨੇ ਛੇ, ਯੁਜ਼ਵੇਂਦਰ ਚਾਹਲ (25ਵੇਂ) ਨੇ ਨੌਂ ਅਤੇ ਵਾਸ਼ਿੰਗਟਨ ਸੁੰਦਰ (27ਵੇਂ) ਨੇ 21 ਦਰਜਿਆਂ ਦੀ ਛਾਲ ਮਾਰੀ। ਰੋਹਿਤ ਸ਼ਰਮਾ ਭਾਰਤ ਦਾ ਸਿਖਰਲਾ ਬੱਲੇਬਾਜ਼ ਬਣਿਆ ਹੋਇਆ ਹੈ। ਉਹ ਪਹਿਲਾਂ ਵਾਂਗ ਸੱਤਵੇਂ ਸਥਾਨ ’ਤੇ ਕਾਬਜ਼ ਹੈ, ਜਦਕਿ ਕੇਐੱਲ ਰਾਹੁਲ ਅੱਠਵੇਂ ਸਥਾਨ ’ਤੇ ਪਹੁੰਚ ਗਿਆ। ਪਿਛਲੇ ਕੁੱਝ ਸਮੇਂ ਤੋਂ ਦੌੜਾਂ ਬਣਾਉਣ ਲਈ ਜੂਝ ਰਿਹਾ ਸ਼ਿਖਰ ਧਵਨ 12ਵੇਂ, ਵਿਰਾਟ ਕੋਹਲੀ 15ਵੇਂ ਅਤੇ ਰਿਸ਼ਭ ਪੰਤ 89ਵੇਂ ਸਥਾਨ ’ਤੇ ਖਿਸਕ ਗਏ। ਇੰਗਲੈਂਡ ਦੇ ਡੇਵਿਡ ਮਲਾਨ ਨੇ ਬੱਲੇਬਾਜ਼ੀ ਸੂਚੀ ਵਿੱਚ ਤੀਜੇ ਸਥਾਨ ’ਤੇ ਥਾਂ ਬਣਾਈ।


