ਟੀ-20 ਸੀਰੀਜ਼ ਲਈ ਹਰਮਨਪ੍ਰੀਤ ਨੂੰ ਭਾਰਤੀ ਮਹਿਲਾ ਏ ਟੀਮ ਦੀ ਕਮਾਨ

ਮੁੰਬਈ – ਬੀ.ਸੀ.ਸੀ.ਆਈ. ਨੇ ਆਸਟਰੇਲੀਆ ਏ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਹਰਮਨਪ੍ਰੀਤ ਕੌਰ ਨੂੰ 15 ਮੈਂਬਰੀ ਭਾਰਤੀ ਏ ਟੀਮ ਦੀ ਕਪਤਾਨ ਨਿਯੁਕਤ ਕੀਤਾ ਹੈ। ਸਰਬ ਭਾਰਤੀ ਮਹਿਲਾ ਏ ਚੋਣ ਕਮੇਟੀ ਨੇ 9 ਨਵੰਬਰ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਨੂੰ ਧਿਆਨ ‘ਚ ਰਖਦੇ ਹੋਏ ਭਾਰਤ ਏ ਮਹਿਲਾ ਟੀਮ ‘ਚ ਜ਼ਿਆਦਾਤਰ ਸੀਨੀਅਰ ਟੀਮ ਖਿਡਾਰਨਾਂ ਨੂੰ ਚੁਣਿਆ ਹੈ। ਤਿੰਨ ਮੈਚਾਂ ਦੀ ਇਸ ਸੀਰੀਜ਼ ਲਈ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਜਦਕਿ ਮਿਤਾਲੀ ਰਾਜ, ਵੇਦਾ ਕ੍ਰਿਸ਼ਨਮੂਰਤੀ, ਏਕਤਾ ਬਿਸ਼ਟ, ਦੀਪਤੀ ਸ਼ਰਮਾ ਜਿਹੀਆਂ ਸੀਨੀਅਰ ਟੀਮ ਦੀਆਂ ਨਿਯਮਿਤ ਖਿਡਾਰਨਾਂ ਦੇ ਇਲਾਵਾ ਯੁਵਾ ਜੇਮਿਮਾ ਰੋਡ੍ਰੀਗਸ ਅਤੇ ਤਾਨਿਆ ਭਾਟੀਆ ਨੂੰ ਵੀ 15 ਮੈਂਬਰੀ ਟੀਮ ‘ਚ ਜਗ੍ਹਾ ਮਿਲੀ ਸੀ। ਸੀਰੀਜ਼ ਦੇ ਤਿੰਨ ਮੈਚ 22, 24 ਅਤੇ 26 ਅਕਤੂਬਰ ਨੂੰ ਮੁੰਬਈ ਦੇ ਬੀ.ਕੇ.ਸੀ. ਕੰਪਲੈਕਸ ‘ਚ ਖੇਡੇ ਜਾਣਗੇ।

VIA PUNJAB