- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੀ20 ਵਿਚ ਕੋਈ ਵੀ ਸਕੋਰ ਕਾਫ਼ੀ ਨਹੀਂ ਰਾਹੁਲ
ਭਾਰਤ ਦੇ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਦਾ ਮੰਨਣਾ ਹੈ ਕਿ ਵੈਸਟ ਇੰਡੀਜ਼ ਖ਼ਿਲਾਫ਼ ਫ਼ੈਸਲਾਕੁਨ ਤੀਜੇ ਟੀ20 ਕ੍ਰਿਕਟ ਮੈਚ ਵਿਚ ਮਿਲੀ ਜਿੱਤ ਨਾਲ ਵੱਡਾ ਸਕੋਰ ਬਣਾਉਣ ਸਬੰਧੀ ਚੰਗਾ ਸਬਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਟੀਮ ਲਗਾਤਾਰ ਅਜਿਹਾ ਕਰਨ ਵਿਚ ਨਾਕਾਮ ਸਾਬਿਤ ਹੋ ਰਹੀ ਸੀ। ਰਾਹੁਲ ਨੇ ਆਖ਼ਰੀ ਮੈਚ ਵਿਚ 91 ਦੌੜਾਂ ਬਣਾਈਆਂ। ਭਾਰਤ ਨੇ ਤੀਜਾ ਮੈਚ 67 ਦੌੜਾਂ ਨਾਲ ਜਿੱਤ ਕੇ ਲੜੀ 2-1 ਨਾਲ ਆਪਣੇ ਨਾਂ ਕਰ ਲਈ ਸੀ। ਟੀ20 ਵਿਚ ਕੋਈ ਵੀ ਸਕੋਰ ਕਾਫ਼ੀ ਨਹੀਂ ਹੈ।ਭਾਰਤੀ ਟੀਮ ਟੀਚੇ ਦਾ ਬਾਖ਼ੂਬੀ ਪਿੱਛਾ ਕਰਦੀ ਹੈ ਪਰ ਵੱਡੇ ਟੀਚੇ ਨਿਰਧਾਰਿਤ ਕਰਨ ਵਿਚ ਅਕਸਰ ਨਾਕਾਮ ਰਹਿੰਦੀ ਹੈ। ਤੀਜੇ ਟੀ20 ਵਿਚ ਹਾਲਾਂਕਿ ਭਾਰਤ ਨੇ 3 ਵਿਕਟਾਂ ’ਤੇ 240 ਦੌੜਾਂ ਬਣਾਈਆਂ। ਲਗਾਤਾਰ ਵੱਡੇ ਟੀਚੇ ਦੇਣ ਵਿਚ ਨਾਕਾਮ ਰਹਿਣ ਸਬੰਧੀ ਰਾਹੁਲ ਨੇ ਕਿਹਾ ਇਸ ਦਾ ਜਵਾਬ ਦੇਣਾ ਮੁਸ਼ਕਲ ਹੈ ਪਰ ਪਹਿਲਾਂ ਬੱਲੇਬਾਜ਼ੀ ਕਰਦਿਆਂ ਪ੍ਰਦਰਸ਼ਨ ਵਿਚ ਸੁਧਾਰ ਦੀ ਜ਼ਰੂਰਤ ਸੀ। ਕਈ ਵਾਰ ਟੀਮ ਸ਼ੁਰੂ ਵਿਚ ਹੀ 200 ਦੌੜਾਂ ਬਣਾਉਣ ਬਾਰੇ ਸੋਚ ਕੇ ਉਤਰਦੀ ਹੈ। ਹਰ ਵਾਰ ਲੱਗਦਾ ਹੈ ਕਿ 10-15 ਦੌੜਾਂ ਘੱਟ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਟੀਮ ਲੋੜੋਂ ਵੱਧ ਯਤਨ ਕਰ ਜਾਂਦੀ ਹੈ। ਰਾਹੁਲ ਨੇ ਕਿਹਾ ਕਿ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੇ ਟੀਚਾ ਦਿੰਦਿਆਂ ਅਜਿਹਾ ਹੀ ਹੁੰਦਾ ਹੈ। ਟੀ20 ਹੀ ਨਹੀਂ ਬਲਕਿ ਇਕ ਰੋਜ਼ਾ ਵਿਚ ਵੀ ਅਜਿਹਾ ਹੁੰਦਾ ਹੈ। ਤੀਜਾ ਮੈਚ ਚੰਗਾ ਸਬਕ ਸੀ, ਉਮੀਦ ਹੈ ਕਿ ਅੱਗੇ ਵੀ ਵਾਰ-ਵਾਰ ਅਜਿਹਾ ਕੀਤਾ ਜਾ ਸਕੇਗਾ।ਰਾਹੁਲ ਨੇ ਸਵੀਕਾਰ ਕੀਤਾ ਕਿ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਾਫ਼ੀ ਦਬਾਅ ਰਹਿੰਦਾ ਹੈ ਤੇ ਪਹਿਲਾਂ ਟੀਮ ਹੱਥ ਅਸਫ਼ਲਤਾ ਵੀ ਲੱਗੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਟੀਮ ਨੇ ਆਪਣੀ ਗਲਤੀਆਂ ਤੋਂ ਸਿੱਖਿਆ ਹੈ। ਰਾਹੁਲ ਨੇ ਸਵੀਕਾਰ ਕੀਤਾ ਕਿ ਕੌਮੀ ਟੀਮ ਵਿਚ ਥਾਂ ਪੱਕੀ ਨਾ ਹੋਣ ’ਤੇ ਚੈਨ ਨਾਲ ਰਹਿਣਾ ਮੁਸ਼ਕਲ ਹੈ ਪਰ ਉਨ੍ਹਾਂ ਟੀਮ ਵਿਚ ਜਗ੍ਹਾ ਦੀ ਪਰਵਾਹ ਕੀਤੇ ਬਿਨਾਂ ਆਪਣੀ ਬੱਲੇਬਾਜ਼ੀ ਤੋਂ ਖ਼ੁਸ਼ ਹੋਣਾ ਸਿੱਖ ਲਿਆ ਹੈ। ਰਾਹੁਲ ਨੂੰ ਤੀਜੇ ਟੀ20 ਵਿਚ ਸ਼ਿਖਰ ਧਵਨ ਦੇ ਸੱਟ ਲੱਗਣ ਕਾਰਨ ਚੁਣਿਆ ਗਿਆ ਸੀ।


