- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੈਂਪੂ ‘ਚ ਕਾਲਾ ਬਜ਼ਾਰੀ ਲਈ ਲਿਆਂਦੇ 52 ਸਿਲੰਡਰਾਂ ਸਮੇਤ ਦੋਸ਼ੀ ਕਾਬੂ
ਲੁਧਿਆਣਾ – ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਨੀਚੀ ਮੰਗਲੀ ਰੋਡ ਤੇ ਨਾਕੇਬੰਦੀ ਦੌਰਾਨ ਛੋਟੇ ਹਾਥੀ ਟੈਂਪੂ ਸਵਾਰ ਕਰਿੰਦੇ ਨੂੰ ਕਾਲਾ ਬਜ਼ਾਰੀ ਲਈ ਲਿਆਂਦੇ 52 ਨਜਾਇਜ ਘਰੇਲੂ ਸਿਲੰਡਰਾ ਸਮੇਤ ਕਾਬੂ ਕੀਤਾ ਹੈ ਜਿਦੇ ਵਿਚੋਂ 10 ਸਿਲੰਡਰ ਕਮਰਸ਼ੀਅਲ ਦਸੇ ਜਾ ਰਹੇ ਹਨ। ਏ ਸੀ ਪੀ ਕ੍ਰਾਈਮ 2 ਸੁਰਿੰਦਰ ਮੋਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੇ ਸੀ ਆਈ ਏ 2 ਇੰਚਾਰਜ ਇੰਸਪੈਕਟਰ ਪ੍ਰਵੀਨ ਰਣਦੇਵ ਨੂੰ ਗੁਪਤ ਸੂਚਨਾ ਮਿਲੀ ਕਿ ਨੀਚੀ ਮੰਗਲੀ ਇਲਾਕੇ ਚ ਇਕ ਵਿਅਕਤੀ ਭਾਰੀ ਮਾਤਰਾ ਚ ਵੱਡੇ ਘਰੇਲੂ ਸਿਲੰਡਰਾ ਦੀ ਕਾਲਾ ਬਜ਼ਾਰੀ ਵੱਡੇ ਸਤਰ ਤੇ ਕਰ ਰਿਹਾ ਹੈ ਅਤੇ ਉਹ ਵੱਡੇ ਤੋਂ ਛੋਟੇ ਸਿਲੰਡਰਾ ਵਿਚ ਵੀ ਗੈਸ ਰਿਫਲਿੰਗ ਕਰਦਾ ਹੈ ਅਤੇ ਉਕਤ ਵਿਅਕਤੀ ਅੱਜ ਇਲਾਕੇ ਸਿਲੰਡਰ ਕਾਲਾ ਬਜ਼ਾਰੀ ਕਰਨ ਲਈ ਆਇਆ ਹੋਇਆ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਨੀਚੀ ਮੰਗਲੀ ਰੋਡ ਤੇ ਨਾਕੇਬੰਦੀ ਦੌਰਾਨ ਉਕਤ ਟੈਂਪੂ ਸਵਾਰ ਵਿਅਕਤੀ ਨੂੰ ਭਾਰੀ ਮਾਤਰਾ ਚ ਨਜਾਇਜ ਸਿਲੰਡਰਾ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਸਾਹਨੇਵਾਲ ਦੇ ਕੋਹਾੜਾ ਰੋਡ ਨਿਵਾਸੀ ਪ੍ਰਿਥੀਰਾਜ ਉਰਫ ਰਾਜ ਵਜੋਂ ਹੋਈ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


