- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੋਰਾਂਟੋ ਦੇ ਕਈ ਹਸਪਤਾਲਾਂ ਦਾ ਸਟਾਫ ਹੋਇਆ ਕੋਰੋਨਾ ਪੀੜਤ
ਟੋਰਾਂਟੋ – ਪਿਛਲੇ ਦਿਨੀਂ ਟੋਰਾਂਟੋ ਦੇ ਹਸਪਤਾਲਾਂ ਵਿਚ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ 31 ਮਰੀਜ਼ ਤੇ ਸਟਾਫ਼ ਮੈਂਬਰ ਕੋਰੋਨਾ ਦੀ ਲਪੇਟ ਵਿਚ ਆਏ ਹਨ| ਯੂਨਿਟੀ ਸਿਹਤ ਅਧਿਕਾਰੀ ਰੋਬਿਨ ਕਾਕਸ ਨੇ ਦੱਸਿਆ ਕਿ ਸੈਂਟ ਜੋਸਫ ਸਿਹਤ ਵਿਭਾਗ ਵਿਚ ਇਸ ਸਮੇਂ 16 ਮਰੀਜ਼ ਕੋਰੋਨਾ ਦੇ ਇਲਾਜ ਅਧੀਨ ਹਨ ਤੇ ਸੰਭਾਵਨਾ ਹੈ ਕਿ ਇਨ੍ਹਾਂ ਵਿਚੋਂ 7 ਹਸਪਤਾਲ ਤੋਂ ਹੀ ਕੋਰੋਨਾ ਦੇ ਸ਼ਿਕਾਰ ਹੋਏ ਹਨ|ਉਨ੍ਹਾਂ ਦੱਸਿਆ ਕਿ ਹੋਰ 13 ਸਟਾਫ ਮੈਂਬਰਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ| ਪੀੜਤ ਹਸਪਤਾਲ ਦੇ 4 ਯੂਨਿਟਾਂ ਨਾਲ ਸਬੰਧਤ ਹਨ| ਇਸ ਦੇ 2 ਐਲ, 3 ਐਮ, 2ਈ ਤੇ 4ਈ ਯੁਨਿਟ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ| ਇਹ ਸਾਰੇ ਮਾਮਲੇ 3 ਅਕਤੂਬਰ ਤੋਂ 16 ਅਕਤੂਬਰ ਵਿਚਕਾਰ ਆਏ ਹਨ|ਯੂਨੀਵਰਸਿਟੀ ਸਿਹਤ ਨੈਟਵਰਕ ਦਾ ਕਹਿਣਾ ਹੈ ਕਿ 3 ਮਰੀਜ਼ ਤੇ 6 ਸਟਾਫ ਮੈਂਬਰ ਕੋਰੋਨਾ ਦੇ ਸ਼ਿਕਾਰ ਪਾਏ ਗਏ ਹਨ|


