- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟ੍ਰੈਵਲ ਏਜੰਟਾ ਦਾ ਵਫਦ ਏ ਡੀ ਸੀ ਨੂੰ ਮਿਲਿਆ, ਪ੍ਰਿਸੀਪਲ ਸਕੱਤਰ ਗ੍ਰਹਿ ਵਿਭਾਗ ਦੇ ਨਾਮ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ – ਟਰੈਵਲ ਏਜੰਟ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਵਫਦ ਅੱਜ ਸੰਸਥਾ ਦੇ ਪ੍ਰਧਾਨ ਸ੍ਰ. ਕੇ.ਐਸ.ਸੰਧੂ ਦੀ ਅਗਵਾਹੀ ਹੇਠ ਏ. ਡੀ. ਸੀ. ਮੁਹਾਲੀ ਸ੍ਰ. ਚਰਨਦੇਵ ਸਿੰਘ ਮਾਨ ਨੂੰ ਮਿਲਿਆ ਅਤੇ ਉਹਨਾਂ ਨੂੰ ਪ੍ਰਿੰਸੀਪਲ ਸਕੱਤਰ, ਗ੍ਰਹਿ ਵਿਭਾਗ, ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ| ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪੂਰੇ ਪੰਜਾਬ ਵਿੱਚ ਇੱਕ ਸ਼ੋਅਰੂਮ ਇੱਕ ਲਾਇਸੰਸ ਦੀ ਪਾਲਸੀ ਅਪਣਾਈ ਜਾਵੇ, ਲਾਇਸੰਸ ਪ੍ਰਣਾਲੀ ਆਨਲਾਈਨ ਕੀਤੀ ਜਾਵੇ, ਲੰਬਿਤ ਲਾਇਸੰਸ ਦਰਖਾਸਤਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਲਾਇਸੰਸੀ ਏਜੰਟਾਂ ਦੀ ਲਿਸਟ ਐਸ.ਐਸ.ਪੀ. ਤੋਂ ਲੈ ਕੇ ਪੀ.ਸੀ.ਆਰ. ਮੁਲਾਜਮਾਂ ਤੱਕ ਭੇਜੀ ਜਾਵੇ ਤਾਂ ਜੋ ਲਾਇਸੰਸੀ ਅਤੇ ਗੈਰ ਲਾਇਸੰਸੀ ਏਜੰਟਾਂ ਦੀ ਪਛਾਣ ਹੋ ਸਕੇ| ਸ੍ਰ. ਸੰਧੂ ਨੇ ਕਿਹਾ ਕਿ ਲਾਇਸੰਸ ਪ੍ਰਣਾਲੀ ਨਾਲ ਇਮੀਗ੍ਰੇਸ਼ਨ ਕਾਰੋਬਾਰ ਵਿੱਚ ਸੁਧਾਰ ਹੋਇਆ ਹੈ ਅਤੇ ਇਸ ਨਾਲ ਏਜੰਟਾਂ ਦੀ ਜਵਾਬਦੇਹੀ ਵਧੀ ਹੈ| ਇਸ ਨਾਲ ਪੈਸੇ ਇਕੱਠੇ ਕਰਕੇ ਦਫਤਰ ਬੰਦ ਕਰਕੇ ਭੱਜਣ ਵਾਲੇ ਏਜੰਟਾਂ ਨੂੰ ਵੀ ਨੱਥ ਪਈ ਹੈ| ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਸਲਾਹਕਾਰ ਫੀਸ 25000 ਕੀਤੀ ਜਾਵੇ ਅਤੇ ਨਾਲ ਹੀ ਨਵੇਂ ਲਾਇਸੰਸਾਂ ਲਈ 5 ਲੱਖ ਬੈਂਕ ਗਾਰੰਟੀ ਲਾਜ਼ਮੀ ਕੀਤੀ ਜਾਵੇ| ਇੱਕ ਕਾਰੋਬਾਰ ਇੱਕ ਲਾਇਸੰਸ ਦੀ ਨੀਤੀ ਹੇਠ ਇਮੀਗ੍ਰੇਸ਼ਨ ਨਾਲ ਸਬੰਧਤ ਸਾਰੇ ਕਾਰੋਬਾਰਾਂ ਲਈ ਇੱਕ ਲਾਇਸੰਸ ਹੋਵੇ ਤਾਂ ਜੋ ਭੰਬਲਭੂਸਾ ਖਤਮ ਹੋ ਸਕੇ|
ਇਸ ਮੌਕੇ ਸੰਸਕਾ ਦੇ ਜਨਰਲ ਸਕੱਤਰ ਡਾ. ਰਵੀ ਰਾਜ, ਸ੍ਰ. ਏ.ਐਸ.ਸੇਖੋਂ, ਵਧੀਕ ਮੀਤ ਪ੍ਰਧਾਨ, ਸ੍ਰ. ਪਵਿੱਤਰ ਸਿੰਘ ਮੀਤ ਪ੍ਰਧਾਨ ਅਤੇ ਹੋਰ ਮੈਂਬਰ ਹਾਜ਼ਰ ਸਨ|


