ਡੇਢ ਲੱਖ ਵਿੱਚ ਵਿਕੀ ਕੁਲਦੀਪ ਯਾਦਵ ਵਲੋਂ ਬਾਬਰ ਨੂੰ ਬੋਲਡ ਕਰਨ ਵਾਲੀ ਗੇਂਦ

ਨਵੀਂ ਦਿੱਲੀ – ਵਰਲਡ ਕੱਪ 2019 ਲਗਭਗ ਖਤਮ ਹੋਣ ਦੇ ਕਗਾਰ ਤੇ ਹੈ| ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ| ਪਰ ਇਸ ਵਰਲਡ ਕੱਪ ਵਿੱਚ ਭਾਰਤ ਨੇ ਕਈ ਰੋਮਾਂਚਕ ਮੁਕਾਬਲੇ ਖੇਡੇ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ| ਅਜਿਹਾ ਹੀ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ| ਮੀਂਹ ਦੇ ਅੜਿਕੇ ਨਾਲ ਪ੍ਰਭਾਵਿਤ ਉਸ ਮੈਚ ਵਿੱਚ ਇਕ ਵਾਰ ਫਿਰ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਉਂਦੇ ਹੋਏ ਆਪਣਾ ਜੇਤੂ ਸਿਲਸਿਲਾ ਜਾਰੀ ਰਖਿਆ| ਇਸ ਮੈਚ ਵਿੱਚ ਵਰਤੀ ਗਈ ਗੇਂਦ ਨੂੰ ਮੈਚ ਤੋਂ ਬਾਅਦ ਨੀਲਾਮ ਕਰ ਦਿੱਤਾ ਗਿਆ| ਇਸ ਗੇਂਦ ਨੂੰ 1.50 ਲੱਖ ਰੁਪਏ ਵਿੱਚ ਇਕ ਵਿਅਕਤੀ ਨੇ ਖਰੀਦਿਆ ਹੈ| ਇਸ ਮੈਚ ਵਿੱਚ ਵਰਤੀ ਗਈ ਗੇਂਦ ਨੂੰ 2150 ਡਾਲਰ ਵਿੱਚ ਇਕ ਸ਼ਖਸ ਨੇ ਖਰੀਦ ਲਿਆ ਹੈ| ਇਹ ਉਹੋ ਗੇਂਦ ਹੈ ਜਿਸ ਨਾਲ ਕੁਲਦੀਪ ਯਾਦਵ ਨੇ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੂੰ ਆਊਟ ਕੀਤਾ ਸੀ| ਇਸ ਮੈਚ ਵਿੱਚ ਕੁਲਦੀਪ ਨੇ ਜਾਦੁਈ ਗੇਂਦ ਕਰਾਉਂਦੇ ਹੋਏ ਬਾਬਰ ਨੂੰ 48 ਦੇ ਸਕੋਰ ਤੇ ਬੋਲਡ ਕਰ ਦਿੱਤਾ ਸੀ| ਵਰਲਡ ਕੱਪ ਵਿੱਚ ਵਰਤੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਈ.ਸੀ.ਸੀ. ਨੀਲਾਮ ਕਰ ਰਿਹਾ ਹੈ| ਇਸ ਤੋਂ ਇਲਾਵਾ ਇਸ ਮੈਚ ਵਿੱਚ ਟਾਸ ਵਿੱਚ ਵਰਤੇ ਗਏ ਸਿੱਕੇ ਨੂੰ ਵੀ ਨੀਲਾਮ ਕਰ ਦਿੱਤਾ ਗਿਆ ਹੈ| ਇਸ ਸਿੱਕੇ ਨੂੰ 1450 ਡਾਲਰ ਭਾਵ ਇਕ ਲੱਖ ਰੁਪਏ ਵਿੱਚ ਨੀਲਾਮ ਕੀਤਾ ਗਿਆ ਹੈ|

VIA PUNJAB