ਤੀਜੇ ਟੈਸਟ ਮੈਚ ਲਈ ਇੰਗਲੈਂਡ ਦੀ ਟੀਮ ‘ਚ ਕੋਈ ਬਦਲਾਅ ਨਹੀਂ

ਲੰਡਨ – ਇੰਗਲੈਂਡ ਨੇ ਭਾਰਤ ਖਿਲਾਫ ਸ਼ਨੀਵਾਰ ਤੋਂ ਨਾਟਿੰਘਮ ‘ਚ ਸ਼ੁਰੂ ਹੋ ਰਹੇ ਤੀਜੇ ਟੈਸਟ ਮੈਚ ਲਈ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇੰਗਲੈਂਡ ਪਹਿਲੇ 2 ਟੈਸਟ ਮੈਚ ਜਿੱਤ ਕੇ ਸੀਰੀਜ਼ ‘ਚ 2-0 ਨਾਲ ਅੱਗੇ ਹੈ। ਹਰਫਨਮੌਲਾ ਬੇਨ ਸਟੋਕਸ ਨੂੰ ਸ਼ਾਮਲ ਕਰਨ ‘ਤੇ ਫੈਸਲਾ ਬ੍ਰਿਸਟਲ ਦੀ ਅਦਾਲਤ ‘ਚ ਚਲ ਰਹੀ ਸੁਣਵਾਈ ਤੋਂ ਬਾਅਦ ਲਿਆ ਜਾਵੇਗਾ, ਜੋ ਇਸ ਹਫਤੇ ਦੇ ਆਖਰ ‘ਚ ਹੀ ਖਤਮ ਹੋ ਜਾਵੇਗੀ।ਇੰਗਲੈਂਡ ਵੇਲਸ ਕ੍ਰਿਕਟ ਬੋਰਡ ਨੇ ਇਕ ਬਿਆਨ ‘ਚ ਕਿਹਾ ਕਿ ਸੁਣਵਾਈ ਖਤਮ ਹੋਣ ਤੋਂ ਬਾਅਦ ਸਟੋਕਸ ‘ਤੇ ਵਿਚਾਰ ਕੀਤਾ ਜਾਵੇਗਾ। ਇੰਗਲੈਂਡ ਨੇ ਤੇਜ਼ ਗੇਂਦਬਾਜ਼ ਜੈਮੀ ਪੋਰਟਰ ਤੇ ਆਫ ਸਪਿਨਰ ਮੋਈਨ ਅਲੀ ਨੂੰ ਵੀ ਟੀਮ ‘ਚ ਜਗ੍ਹਾਂ ਦਿੱਤੀ ਗਈ ਹੈ। ਦੋਵੇਂ ਪਿਛਲੇ ਟੈਸਟ ‘ਚ ਆਖਰੀ ਗਿਆਰਾਂ ‘ਚ ਜਗ੍ਹਾਂ ਨਹੀਂ ਬਣਾ ਸਕੇ ਸਨ।

VIA PUNJAB