- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੁਰਕੀ, ਕੁਰਦ ਸਥਿਤੀ ਨਾਲ ਖੁਦ ਨਜਿੱਠੇ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਨਾਲ ਲੱਗਦੀ ਤੁਰਕੀ ਦੀ ਸਰਹੱਦ ਤੋਂ ਅਮਰੀਕੀ ਫੌਜੀਆਂ ਨੂੰ ਹਟਾਉਣ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਸੋਮਵਾਰ ਨੂੰ ਆਖਿਆ ਕਿ ਖੇਤਰ ਨੂੰ ਸਥਿਤੀ ਨਾਲ ਖੁਦ ਨਜਿੱਠਣ ਹੋਵੇਗਾ ਅਤੇ ਅਮਰੀਕਾ ਨੂੰ ਇਸ ਬੇਹੂਦਾ ਬੇਅੰਤ ਜੰਗ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਐਤਵਾਰ ਦੇਰ ਸ਼ਾਮ ਨੂੰ ਅਮਰੀਕਾ ਨੇ ਸੀਰੀਆ ਦੀ ਉੱਤਰੀ ਸਰਹੱਦ ਦੇ ਅਹਿਮ ਟਿਕਾਣਿਆਂ ਤੋਂ ਆਪਣੇ ਫੌਜੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਇਹ ਨੀਤੀ ‘ਚ ਵੱਡੇ ਪਰਿਵਰਤਨ ਨੂੰ ਦਿਖਾਉਂਦਾ ਅਤੇ ਤਥਾ ਕਥਿਤ ਇਸਲਾਮਕ ਸਟੇਟ (ਆਈ. ਐੱਸ.) ਸਮੂਹ ਖਿਲਾਫ ਸਾਲਾਂ ਦੀ ਲੜਾਈ ‘ਚ ਅਮਰੀਕਾ ਦੇ ਮੁੱਖ ਸਹਿਯੋਗੀ ਰਹੇ ਕੁਰਦਾਂ ਨੂੰ ਫਰੇਮ ‘ਚ ਛੱਡਦਾ ਹੈ। ਤੁਰਕੀ, ਯੂਰਪ, ਸੀਰੀਆ, ਈਰਾਨ, ਇਰਾਕ, ਰੂਸ ਅਤੇ ਕੁਰਦਾਂ ਨੂੰ ਸਥਿਤੀ ਨਾਲ ਖੁਦ ਨਜਿੱਠਣਾ ਹੋਵੇਗਾ ਅਤੇ ਉਹ ਆਪਣੇ-ਆਪਣੇ ਖੇਤਰਾਂ ‘ਚ ਫੜੇ ਗਏ ਆਈ. ਐੱਸ. ਦੇ ਲੜਾਕਿਆਂ ਦੇ ਨਾਲ ਜੋ ਕਰਨਾ ਚਾਹੁੰਦੇ ਹਨ, ਉਹ ਕਰਨ। ਉਨ੍ਹਾਂ ਨੇ ਆਖਿਆ ਕਿ ਜ਼ਿਆਦਾਤਰ ਜੰਗ ਕਬੀਲਿਆਂ ਵਿਚਾਲੇ ਹੋ ਰਹੀ ਹੈ ਅਤੇ ਇਸ ਬੇਹੂਦਾ ਬੇਅੰਤ ਜੰਗ ‘ਚੋਂ ਨਿਕਲਣ ਦਾ ਸਮਾਂ ਹੈ ਅਤੇ ਸਾਨੂੰ ਫੌਜੀਆਂ ਨੂੰ ਵਾਪਸ ਘਰ ਬੁਲਾਉਣਾ ਹੈ।


