- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੁਰਕੀ ਦੀ ਅਰਥਵਿਵਸਥਾ ਨੂੰ ਬਰਬਾਦ ਕਰ ਦਿਆਂਗੇ : ਟਰੰਪ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ-ਪੂਰਬੀ ਸੀਰੀਆ ਵਿੱਚ ਤੁਰਕੀ ਦੀ ਮਿਲਟਰੀ ਕਾਰਵਾਈ ਦੇ ਵਿਰੋਧ ਵਿੱਚ ਤੁਰਕੀ ਅਧਿਕਾਰੀਆਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ| ਆਪਣੇ ਐਲਾਨ ਵਿਚ ਟਰੰਪ ਨੇ ਕਿਹਾ ਕਿ ਜੇਕਰ ਤੁਰਕੀ ਤਬਾਹੀ ਦੇ ਰਸਤੇ ਤੇ ਵੱਧਦਾ ਚਲਾ ਗਿਆ ਤਾਂ ਅਸੀਂ ਉਸ ਦੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਬਰਬਾਦ ਕਰਨ ਲਈ ਤਿਆਰ ਹਾਂ| ਇਸ ਦੇ ਨਾਲ ਹੀ ਸਟੀਲ ਤੇ ਫੀਸ ਵਧਾਉਂਦੇ ਹੋਏ ਅਮਰੀਕਾ ਨੇ 100 ਅਰਬ ਡਾਲਰ ਦੇ ਵਪਾਰ ਸੌਦੇ ਤੇ ਗੱਲਬਾਤ ਵੀ ਬੰਦ ਕਰ ਦਿੱਤੀ ਹੈ| ਟਰੰਪ ਦੇ ਇਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਨ ਦੇ ਨਾਲ ਹੀ ਪ੍ਰਸ਼ਾਸਨ ਨੂੰ ਤੁਰਕੀ ਤੇ ਪਾਬੰਦੀ ਲਗਾਉਣ ਦਾ ਅਧਿਕਾਰ ਮਿਲ ਗਿਆ| ਵਿੱਤ ਮੰਤਰਾਲੇ ਤੁਰਕੀ ਦੇ ਰੱਖਿਆ ਮੰਤਰੀ ਹੁਲਸੀ ਅਕਾਰ, ਅੰਦਰੂਨੀ ਮੰਤਰੀ ਸੁਲੇਮਾਨ ਸੋਯਲੂ ਅਤੇ ਊਰਜਾ ਮੰਤਰੀ ਫਾਤਿਹ ਡੋਨਮੇਜ ਨੂੰ ਆਪਣੀ ਪਾਬੰਦੀ ਸੂਚੀ ਵਿਚ ਪਹਿਲਾਂ ਹੀ ਪਾ ਚੁੱਕਾ ਹੈ| ਉੱਥੇ ਟਰੰਪ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੈਲੋਸੀ ਨੂੰ ਭੇਜੀ ਇਕ ਚਿੱਠੀ ਵਿੱਚ ਤੁਰਕੀ ਮਾਮਲੇ ਨੂੰ ਇਕ ਰਾਸ਼ਟਰੀ ਆਫਤ ਦੱਸਿਆ ਹੈ| ਅਮਰੀਕਾ ਦੇ ਸੀਰੀਆ ਤੋਂ ਆਪਣੇ ਫੌਜੀ ਵਾਪਸ ਬੁਲਾਉਣ ਦੇ ਫੈਸਲੇ ਦੇ ਬਾਅਦ ਅੰਕਾਰਾ ਨੇ ਬੁੱਧਵਾਰ ਨੂੰ ਸੀਮਾ ਤੇ ਕੁਰਦ ਲੜਾਕਿਆਂ ਤੇ ਹਮਲਾ ਕੀਤਾ ਸੀ| ਟਰੰਪ ਨੇ ਇਕ ਬਿਆਨ ਵਿੱਚ ਕਿਹਾ,”ਇਹ ਕਾਰਜਕਾਰੀ ਆਦੇਸ਼ ਮਨੁੱਖੀ ਅਧਿਕਾਰਾਂ ਦੇ ਘਾਣ, ਜੰਗਬੰਦੀ ਦੀ ਉਲੰਘਣਾ, ਵਿਸਥਾਪਿਤ ਲੋਕਾਂ ਨੂੰ ਘਰ ਪਰਤਣ ਤੋਂ ਰੋਕਣ, ਸ਼ਰਨਾਰਥੀਆਂ ਨੂੰ ਜ਼ਬਰੀ ਉਨ੍ਹਾਂ ਦੇ ਦੇਸ਼ ਭੇਜਣ ਜਾਂ ਸੀਰੀਆ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਖਤਰਾ ਪਹੁੰਚਾਉਣ ਵਾਲਿਆਂ ਵਿਰੁੱਧ ਅਮਰੀਕਾ ਨੂੰ ਸਖਤ ਪਾਬੰਦੀਆਂ ਲਗਾਉਣ ਦਾ ਅਧਿਕਾਰ ਦੇਵੇਗਾ|”


