ਤੁਲਸੀ ਗੋਬਾਰਡ ਨੇ ਰਾਸ਼ਟਰਪਤੀ ਅਹੁਦੇ ਲਈ ਸ਼ੁਰੂ ਕੀਤੀ ਚੋਣ ਮੁਹਿੰਮ

ਵਾਸ਼ਿੰਗਟਨ – ਅਮਰੀਕੀ ਕਾਂਗਰਸ ‘ਚ ਪਹੁੰਚਣ ਵਾਲੀ ਪਹਿਲੀ ਹਿੰਦੂ-ਅਮਰੀਕੀ ਤੁਲਸੀ ਗੋਬਾਰਡ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਅਹੁਦੇ ‘ਤੇ ਚੋਣ ਲੜਨ ਲਈ ਆਪਣੀ ਅਧਿਕਾਰਿਕ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਫੌਜ ‘ਚ ਮੇਜਰ ਰਹੀ ਤੇ 12 ਮਹੀਨਿਆਂ ਲਈ ਇਰਾਕ ‘ਚ ਯੁੱਧ ਤਾਇਨਾਤੀ ‘ਤੇ ਰਹਿ ਚੁੱਕੀ 37 ਸਾਲਾ ਤੁਲਸੀ ਨੇ ਇਥੇ ਇਕ ਪ੍ਰੋਗਰਾਮ ‘ਚ ਮਿਸ਼ਨ-2020 ‘ਚ ਵਰਤਮਾਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਉਤਰਣ ਲਈ ਆਪਣੀ ਦਾਅਵੇਦਾਰੀ ਠੋਕਣ ਦੀ ਰਸਮੀ ਸ਼ੁਰੂਆਤ ਕੀਤੀ। ਹਵਾਈ ਤੋਂ ਚਾਰ ਵਾਰ ਰਿਕਾਰਡ ਵੋਟਾਂ ਨਾਲ ਜਿੱਤੀ ਸੰਸਦ ਮੈਂਬਰ ਤੁਲਸੀ ਨੇ ਕਿਹਾ ਕਿ ਜਦੋਂ ਅਸੀਂ ਵਾਲੰਟੀਅਰ ਦੇ ਤੌਰ ‘ਤੇ ਸੇਵਾ ਕਰਨ ਲਈ ਆਪ ਹੱਥ ਅੱਗੇ ਵਧਾਉਂਦੇ ਹਾਂ ਤਾਂ ਆਪਣੇ ਦੇਸ਼ ਦੀ ਸੇਵਾ ਲਈ ਸਾਡੇ ਨਿੱਜੀ ਹਿੱਤ ਕਿਨਾਰੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸੇ ਭਾਵਨਾ ਨਾਲ ਅੱਜ ਮੈਂ ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਦੀ ਹਾਂ।

VIA PUNJAB