- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੂਫ਼ਾਨ ‘ਫਾਨੀ’ ਕਾਰਨ ਓਡੀਸ਼ਾ ਦੇ 11 ਜ਼ਿਲ੍ਹਿਆਂ ’ਚੋਂ ਹਟਾਇਆ ਚੋਣ ਜ਼ਾਬਤਾ
ਭੁਵਨੇਸ਼ਵਰ – ਤੂਫ਼ਾਨ ‘ਫਾਨੀ’ ਦੇ ਮਦੇਨਜ਼ਰ ਓਡੀਸ਼ਾ ਦੇ 11 ਜ਼ਿਲ੍ਹਿਆਂ ’ਚ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਹਟਾਉਣ ਨੂੰ ਮਨਜ਼ੂਰੀ ਦੇ ਦਿਤੀ ਹੈ ਤਾਂ ਜੋ ਰਾਹਤ ਅਤੇ ਬਚਾਅ ਕੰਮ ਤੇਜ਼ੀ ਨਾਲ ਕੀਤਾ ਜਾ ਸਕਣ। ਇਸ ਤੋਂ ਇਲਾਵਾ ਤੂਫ਼ਾਨ ਸਬੰਧੀ ਪੂਰੇ ਦੇਸ਼ ਨੂੰ ਪਹਿਲਾਂ ਹੀ ਚੌਕੰਨਾ ਕਰ ਦਿਤਾ ਗਿਆ ਹੈ। ਮੌਸਮ ਵਿਗਿਆਨ ਵਿਭਾਗ ਵਲੋਂ ‘ਯੈਲੋ ਵਾਰਨਿੰਗ’ ਜਾਰੀ ਕਰ ਦਿਤੀ ਗਈ ਹੈ। ਜਿਸ ਦਾ ਮਤਲਬ ਹੈ ਕਿ ਖ਼ਤਰੇ ਪ੍ਰਤੀ ਸਚੇਤ ਰਹੋ। ਇਕ ਚੋਣ ਅਧਿਕਾਰੀ ਨੇ ਅਜ ਇਸ ਸਬੰਧੀ ਜਾਣਕਾਰੀ ਦਿਤੀ ਹੈ। ਚੋਣ ਅਧਿਕਾਰੀ ਨੇ ਮੰਗਲਵਾਰ ਨੂੰ ਜਾਰੀ ਹੁਕਮ ’ਚ ਕਿਹਾ ਕਿ ਚੋਣ ਜ਼ਾਬਤਾ ਹਟਾਉਣ ਨਾਲ ਪੁਰੀ, ਜਗਤਸਿੰਘਪੁਰਾ, ਕੇਂਦਰਪਾੜਾ, ਭਦਰਕ, ਬਾਲਾਸੋਰ, ਮਯੂਰਭੰਜ, ਗਜਪਤੀ, ਗੰਜਮ, ਖੋਰਧਾ, ਕਟਕ ਅਤੇ ਜਾਜਪੁਰ ਜ਼ਿਲ੍ਹਿਆਂ ’ਚ ਸਾਵਧਾਨੀ ਵਾਲੇ ਕਦਮ ਚੁਕਣ ’ਚ ਤੇਜ਼ੀ ਆਵੇਗੀ। ਓਡੀਸ਼ਾ ਦੇ ਮੁਖ ਮੰਤਰੀ ਨਵੀਨ ਪਟਨਾਇਕ ਦੀ ਬੇਨਤੀ ’ਤੇ ਚੋਣ ਕਮਿਸ਼ਨ ਨੇ ਮੰਗਲਵਾਰ ਸ਼ਾਮ ਨੂੰ ਇਹ ਫ਼ੈਸਲਾ ਲਿਆ। ਤੂਫ਼ਾਨ ‘ਫਾਨੀ’ ਦੇ ਓਡੀਸ਼ਾ ਦੇ ਤਟ ’ਤੇ ਸ਼ੁਕਰਵਾਰ ਤਕ ਆਉਣ ਦੀ ਸੰਭਾਵਨਾ ਹੈ। ਪੁਰੀ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ 2 ਮਈ ਤਕ ਪੁਰੀ ਛਡਣ ਦਾ ਨਿਰਦੇਸ਼ ਦਿਤੇ ਹਨ।। ਸਰਕਾਰ ਵਲੋਂ ਆਉਣ ਵਾਲੇ ਦਿਨਾਂ ਵਿਚ ਸੈਲਾਨੀਆਂ ਦਾ ਆਉਣਾ-ਜਾਣਾ ਰਦ ਕਰਨ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖ਼ਤਰੇ ਦੇ ਮਦੇਨਜ਼ਰ 15 ਮਈ ਤਕ ਡਾਕਟਰਾਂ ਦੀਆਂ ਛੁਟੀਆਂ ਰਦ ਕਰ ਦਿਤੀਆਂ ਗਈਆਂ ਹਨ। ਵਿਗਿਆਨੀਆਂ ਨੇ ਕਿਹਾ ਹੈ ਕਿ ਉੜੀਸਾ ਵਿਚ ਚਕਰਵਾਤੀ ਤੂਫ਼ਾਨ ਬੇਹਦ ਖ਼ਤਰਨਾਕ ਰੂਪ ਲੈ ਸਕਦਾ ਹੈ। ਕਈ ਥਾਈਂ ਤੂਫ਼ਾਨ ਦੇ ਚਲਦਿਆਂ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਦੌਰਾਨ ਚਕਰਵਾਤੀ ਤੂਫ਼ਾਨ ਦੀ ਵਧ ਤੋਂ ਵਧ ਗਤੀ 175-185 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਹੋ ਸਕਦੀ ਹੈ।


