ਮੋਪੇਡ ਤੇ ਟਰਾਲੀ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ-ਮਾਂ ਗੰਭੀਰ ਜ਼ਖ਼ਮੀ

ਕਾਹਨੂੰਵਾਨ – ਬਲਾਕ ਕਾਹਨੂੰਵਾਨ ਵਿਚ ਪੈਂਦੇ ਪਿੰਡ ਚਕ ਸ਼ਰੀਫ਼ ਦੇ ਇਕ ਫੌਜੀ ਜਵਾਨ ਦਾ ਪਰਿਵਾਰ ਹਾਦਸਾ ਗ੍ਰਸਤ ਹੋ ਗਿਆ।ਜਿਸ ਵਿਚ ਫੌਜੀ ਜਵਾਨ ਦੇ ਦੋ ਪੁਤਰਾਂ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੈ। ਇਕਤਰ ਕੀਤੀ ਜਾਣਕਾਰੀ ਅਨੁਸਾਰ ਅਤੇ ਪਿੰਡ ਵਾਸੀਆਂ ਵਲੋਂ ਦਿਤੀ ਸੂਚਨਾ ਅਨੁਸਾਰ ਪਰਮਜੀਤ ਕੌਰ ਪਤਨੀ ਮੰਗਲ ਸਿੰਘ ਆਪਣੇ ਵਡੇ ਪੁਤਰ ਬਲਵਿੰਦਰ ਸਿੰਘ ਅਤੇ ਛੋਟੇ ਪੁਤਰ ਗੁਰਨੂਰ ਸਮੇਤ ਪਿੰਡ ਤੋਂ ਮੁਕੇਰੀਆਂ ਦਵਾਈ ਲਈ ਰਵਾਨਾਂ ਹੋਏ ਸੀ। ਜਦੋਂ ਉਹ ਦਰਿਆ ਬਿਆਸ ਦੇ ਪੁਲ ਤੇ ਪਹੁੰਚੇ ਤਾਂ ਮੋਪਡ ਦਾ ਸੰਤੁਲਨ ਵਿਗੜ ਜਾਣ ਕਾਰਨ ਮੋਪਡ ਪੁਲ ਦੀ ਰੇਲਿੰਗ ਨਾਲ ਟਕਰਾ ਗਈ। ਜਿਸ ਕਾਰਨ ਛੋਟੇ ਬਚੇ ਗੁਰਨੂਰ ਸਿੰਘ(3ਸਾਲ) ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਪਰਮਜੀਤ ਕੌਰ ਅਤੇ ਬਲਵਿੰਦਰ ਸਿੰਘ(17) ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਬਾਅਦ ਵਿਚ ਮਿਲੀ ਸੂਚਨਾ ਅਨੁਸਾਰ ਬਲਵਿੰਦਰ ਸਿੰਘ ਦੀ ਅੰਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਵਿਚ ਮੋਤ ਹੋ ਗਈ।ਅਤੇ ਪਰਮਜੀਤ ਕੌਰ ਅਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਚਕ ਸ਼ਰੀਫ ਅਤੇ ਇਲਾਕੇ ਵਿਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ।ਪਿੰਡ ਦੇ ਸਰਪੰਚ ਰੂਪ ਸਿੰਘ,ਸਮਾਜ ਸੇਵੀ ਜਗਜੀਤ ਸਿੰਘ, ਰਾਜਾ ਕੰਬੋਜ ਅਤੇ ਅਮਨਦੀਪ ਸਿੰਘ ਨੇ ਦਸਿਆ ਕਿ ਮ੍ਰਿਤਕ ਲੜਕਿਆਂ ਦਾ ਪਿਤਾ ਮੰਗਲ ਸਿੰਘ ਫੌਜ ਵਿਚ ਡਿਊਟੀ ਤੇ ਤਾਇਨਾਤ ਹੈ।ਪੁਲਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜੀ ਦਿਤੀਆਂ ਹਨ ਅਤੇ ਜ਼ਖ਼ਮੀ ਪਰਮਜੀਤ ਕੌਰ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ।

VIA PUNJAB