- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੇਂਦੁਲਕਰ ਆਈਸੀਸੀ ‘ਹਾਲ ਆਫ਼ ਫੇਮ’ ’ਚ ਸ਼ਾਮਲ
ਭਾਰਤ ਦੇ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਐਲਨ ਡੋਨਲਡ ਨਾਲ ਕੌਮਾਂਤਰੀ ਕ੍ਰਿਕਟ ਕੌਂਸਲ ਦੇ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਕੀਤਾ ਗਿਆ ਹੈ। ਤੇਂਦੁਲਕਰ ਆਈਸੀਸੀ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਹੋਣ ਵਾਲਾ ਛੇਵਾਂ ਭਾਰਤੀ ਖਿਡਾਰੀ ਬਣਿਆ ਹੈ। ਉਸ ਤੋਂ ਪਹਿਲਾਂ ਸੁਨੀਲ ਗਾਵਸਕਰ, ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਅਨਿਲ ਕੁੰਬਲੇ ਅਤੇ ਰਾਹੁਲ ਦ੍ਰਾਵਿੜ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਹੋਏ ਸਨ। ਤੇਂਦੁਲਕਰ ਤੇ ਡੋਨਲਡ ਦੇ ਨਾਲ ਇਸ ਸਾਲ ‘ਹਾਲ ਆਫ਼ ਫੇਮ’ ਵਿੱਚ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਆਸਟਰੇਲੀਆ ਦੀ ਮਹਿਲਾ ਕ੍ਰਿਕਟਰ ਕੈਥਰੀਨ ਫਿਟਜ਼ਪੈਟ੍ਰਿਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਤੇਂਦੁਲਕਰ ਨੇ ਇੱਥੇ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਕਰਨ ਸਬੰਧੀ ਸਮਾਰੋਹ ਵਿੱਚ ਕਿਹਾ, ‘‘ਆਈਸੀਸੀ ਕ੍ਰਿਕਟ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਕੀਤਾ ਜਾਣਾ ਮਾਣ ਵਾਲੀ ਗੱਲ ਹੈ ਜੋ ਪੀੜ੍ਹੀ ਦਰ ਪੀੜ੍ਹੀ ਕ੍ਰਿਕਟਰਾਂ ਦੇ ਯੋਗਦਾਨ ਨੂੰ ਸੰਭਾਲਦਾ ਹੈ। ਇਨ੍ਹਾਂ ਸਾਰਿਆਂ ਨੇ ਖੇਡ ਦੇ ਵਿਕਾਸ ਅਤੇ ਲੋਕਪ੍ਰਿਅਤਾ ਵਿੱਚ ਯੋਗਦਾਨ ਦਿੱਤਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਵੀ ਇਸ ਵਿੱਚ ਯੋਗਦਾਨ ਦਿੱਤਾ।’’ਉਸ ਨੇ ਆਪਣੇ ਪਰਿਵਾਰ ਤੇ ਕੋਚ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਵਿੱਚ ਕਰੀਬ ਢਾਈ ਦਹਾਕਿਆਂ ਦੇ ਸਫ਼ਰ ਵਿੱਚ ਉਸ ਦਾ ਸਹਿਯੋਗ ਕੀਤਾ। ਇਸ ਬੱਲੇਬਾਜ਼ ਨੇ ਕਿਹਾ, ‘‘ਇਸ ਮੌਕੇ ’ਤੇ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਮੇਰੇ ਲੰਬੇ ਕੌਮਾਂਤਰੀ ਕਰੀਅਰ ਦੌਰਾਨ ਮੇਰੇ ਨਾਲ ਰਹੇ। ਮੇਰੇ ਮਾਤਾ-ਪਿਤਾ, ਭਰਾ ਅਜੀਤ ਅਤੇ ਪਤਨੀ ਅੰਜਲੀ ਮੇਰੇ ਲਈ ਤਾਕਤ ਦੇ ਥੰਮ੍ਹ ਰਹੇ ਹਨ ਜਦੋਂਕਿ ਮੈਂ ਕਿਸਮਤ ਵਾਲਾ ਰਿਹਾ ਕਿ ਮੈਨੂੰ ਸ਼ੁਰੂ ਵਿਚ ਮਾਰਗਦਰਸ਼ਨ ਲਈ ਰਮਾਕਾਂਤ ਆਚਰੇਕਰ ਵਰਗਾ ਕੋਚ ਅਤੇ ਮੈਂਟਰ ਮਿਲਿਆ।’’ਕ੍ਰਿਕਟ ਦੇ ਇਤਿਹਾਸ ਦੇ ਸ਼ਾਨਦਾਰ ਬੱਲੇਬਾਜ਼ ਸਚਿਤਨ ਤੇਂਦੁਲਕਰ ਨੂੰ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਹੋਣ ਦੀ ਯੋਗਤਾ ਹਾਸਲ ਕਰਨ ਤੋਂ ਤੁਰੰਤ ਬਾਅਦ ਹੀ ਇਸ ਵਿੱਚ ਜਗ੍ਹਾ ਮਿਲ ਗਈ ਜਿਸ ਲਈ ਇਕ ਖਿਡਾਰੀ ਨੂੰ ਆਪਣਾ ਆਖ਼ਰੀ ਕੌਮਾਂਤਰੀ ਮੈਚ ਘੱਟੋ ਘੱਟ ਪੰਜ ਸਾਲ ਪਹਿਲਾਂ ਖੇਡ ਲੈਣਾ ਚਾਹੀਦਾ ਹੈ। ਸਰ ਡੋਨਾਲਡ ਬਰੈਡਮੈਨ ਦੇ ਨਾਲ ਸਾਬਕਾ ਸੱਜੇ ਹੱਥ ਦੇ ਬੱਲੇਬਾਜ਼ ਨੂੰ ਕ੍ਰਿਕਟ ਦਾ ਮਹਾਨ ਖਿਡਾਰੀ ਮੰਨਿਆ ਜਾਂਦਾ ਹੈ ਜੋ ਟੈਸਟ ਅਤੇ ਇਕ ਰੋਜ਼ਾ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ ਹੋਇਆ ਹੈ।


