- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਥਾਣਾ ਝਬਾਲ ਦੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਅਲਕੋਹਲ ਫੜ੍ਹੀ
ਝਬਾਲ – ਜ਼ਿਲ੍ਹਾ ਪੁਲਿਸ ਮੁੱਖੀ ਕੁਲਦੀਪ ਸਿੰਘ ਚਾਹਲ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਝਬਾਲ ਦੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਅਲਕੋਹਲ ਬਰਾਮਦ ਕਰਨ ਦਾ ਸਮਾਚਾਰ ਪਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਇੰਸ: ਬਲਜੀਤ ਸਿੰਘ ਵੜੈਚ ਨੇ ਕਿਹਾ ਕਿ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅਲਕੋਹਲ ਤੋਂ ਨਜ਼ਾਇਜ ਸ਼ਰਾਬ ਤਿਆਰ ਕਰਨ ਵਿੱਚ ਬਦਨਾਮ ਪਿੰਡ ਜਗਤਪੁਰਾ ਵਿੱਚ ਭਾਰੀ ਮਾਤਰਾ ਵਿੱਚ ਅਲਕੋਹਲ ਦੀ ਖੇਪ ਪਹੁੰਚ ਰਹੀ ਹੈ।ਜਿਸ ਤੇ ਕਰਵਾਈ ਕਰਦਿਆਂ ਥਾਣਾ ਮੁੱਖੀ ਇੰਸ: ਬਲਜੀਤ ਸਿੰਘ ਵੜੈਚ ਨੇ ਏ.ਐਸ.ਆਈ. ਰਾਜਬੀਰ ਸਿੰਘ ਦੀ ਅਗੁਵਾਈ ਵਿੱਚ ਟੀਮ ਦਾ ਗਠਨ ਕੀਤਾ ਅਤੇ ਪਿੰਡ ਜਗਤਪੁਰਾ ਦੇ ਨਜ਼ਦੀਕ ਨਾਕੇਬੰਦੀ ਕਰ ਦਿੱਤੀ।ਕੂਝ ਹੀ ਦੇਰ ਬਾਦ ਦੋ ਵਿਅਕਤੀਆਂ ਨੂੰ ਘੋੜੇ ਰੇਹੜੇ ਤੇ ਕੁਝ ਸਮਾਨ ਲੈ ਕੇ ਆਉਂਦੇ ਵੇਖਿਆ ਤੇ ਉਸ ਤੇ ਸਵਾਰ ਦੋ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਘੋੜਾ ਰੇਹੜਾ ਛੱਡ ਕੇ ਫਰਾਰ ਹੋ ਗਏ।ਪੁਲਿਸ ਪਾਰਟੀ ਨੇ ਘੋੜੇ ਰੇਹੜੇ ਤੇ ਰੱਖੇ ਸਮਾਨ ਦੀ ਤਲਾਸ਼ੀ ਲਈ ਤਾਂ ਉਸ ਤੇ 20 ਕੈਨ ਅਲਕੋਹਲ ਦੇ ਬਰਾਮਦ ਕੀਤੇ ਗਏ।ਜੋ ਕਿ 700 ਲੀਟਰ ਮਾਪੀ ਗਈ।ਘੋੜੇ ਰੇਹੜੇ ਤੋਂ ਭੱਜਣ ਵਾਲੇ ਵਿਅਕਤੀਆਂ ਦੀ ਪਛਾਣ ਬਲਦੇਵ ਸਿੰਘ ਉਰਫ ਬੱਲੋ ਪੁੱਤਰ ਨਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲੱਭੂ ਪੁੱਤਰ ਸੁਰਿੰਦਰ ਸਿੰਘ ਉਰਫ ਰੰਗੀ ਕੌਮ ਮਜ਼ਬੀ ਸਿੱਖ ਵਾਸੀਆਨ ਜਗਤਪੁਰਾ ਦੇ ਵਜੋਂ ਹੋਈ।ਥਾਣਾ ਮੁੱਖੀ ਇੰਸ: ਬਲਜੀਤ ਸਿੰਘ ਨੇ ਕਿਹਾ ਕਿ ਉਕਤ ਦੋਵਾਂ ਮੁਲਜ਼ਮਾਂ ਖਿਲਾਫ ਥਾਣਾ ਝਬਾਲ ਵਿਖੇ 61,1,85, ਐਕਸਾਈਜ਼ ਐਕਟ ਕੇਸ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਏ.ਐਸ.ਆਈ. ਰਾਜਬੀਰ ਸਿੰਘ,ਏ.ਐਸ.ਆਈ. ਬਲਜੀਤ ਸਿੰਘ,ਏ.ਐਸ.ਆਈ. ਗੁਰਮੀਤ ਸਿੰਘ,ਏ.ਐਸ.ਆਈ. ਸੁਰਿੰਦਰ ਸਿੰਘ,ਕਾਂਸਟੇਬਲ ਸੁਖਵਿੰਦਰ ਸਿੰਘ,ਮੁਖਤਾਰ ਸਿੰਘ,ਹੌਲਦਾਰ ਲਖਵਿੰਦਰ ਸਿੰਘ ਤੇ ਹੋਰ ਵੀ ਪੁਲਿਸ ਮੁਲਾਜ਼ਮ ਹਾਜ਼ਿਰ ਸਨ।


