- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਥਾਣਾ ਮੌੜ ਦੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ-ਚੋਰ ਉਠਾ ਰਹੇ ਨੇ ਫਾਇਦਾ
ਸ਼ਨਾਖ਼ਤ ਹੋਣ ਤੋਂ ਬਾਅਦ ਵੀ ਪੁਲਿਸ ਚੋਰਾਂ ਨੂੰ ਫੜ੍ਹਨ ਵਿੱਚ ਅਸਫਲ : ਰਾਜੇਸ਼ ਜੈਨ
ਮੌੜ ਮੰਡੀ – ਮੌੜ ਮੰਡੀ ਸ਼ਹਿਰ ਵਿੱਚ ਨਿੱਤ ਦਿਨ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਮੌੜ ਸ਼ਹਿਰ ਵਾਸੀਆਂ ਨੂੰ ਅਸੁਰੱਖਿਅਤ ਹੋਣ ਦਾ ਅਹਿਸਾਸ ਕਰਵਾ ਦਿੱਤਾ ਹੈ ਅਤੇ ਵਪਾਰੀਆਂ,ਦੁਕਾਨਦਾਰਾਂ,ਕਿਸਾਨਾਂ ਅਤੇ ਘਰੇਲੂ ਔਰਤਾਂ ਵਿੱਚ ਡਰ ਦਾ ਮਹੌਲ ਪੈਦਾ ਹੋ ਰਿਹਾ ਹੈ। ਸ਼ਹਿਰ ਵਿੱਚ ਚੋਰ ਇਸ ਕਦਰ ਸਰਗਰਮ ਹੋ ਗਏ ਹਨ ਕਿ ਉਹਨ੍ਹਾਂ ਨੂੰ ਪੁਲਸ ਜਾਂ ਲੋਕਾਂ ਵੱਲੋਂ ਫੜੇ ਜਾਣ ਦਾ ਮਾਮੂਲੀ ਜਿਹਾ ਵੀ ਡਰ ਨਹੀਂ ਅਤੇ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੁਕ ਜਾਂਦੇ ਹਨ ਅਤੇ ਪਿੱਛਂੋ ਪੁਲਿਸ ਕਾਗਜੀ ਕਾਰਵਾਈ ਕਰਕੇ ਰਿਪੋਰਟ ਦਰਜ਼ ਕਰਾਉਂਣ ਵਾਲੇ ਦੀਆਂ ਅੱਖਾਂ ਭੂੰਜ ਦਿੰਦੀ ਹੈ ਪਰ ਚੋਰ ਹੱਥ ਨਹੀਂ ਆਉਂਦੇ। ਪਿੱਛਲੇ ਕਾਫੀ ਦਿਨਾਂ ਤੋਂ ਸ਼ਹਿਰ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਅਤੇ ਚੋਰਾਂ ਨੇ ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪਿਛਲੇ ਦਿਨੀਂ ਸਟੇਟ ਬੈਂਕ ਆਫ ਇੰਡੀਆ ਦੇ ਗੇਟ ਮੁਹਰੋਂ ਮੋਟਰ ਸਾਇਕਲ ਦੀ ਡਿੱਗੀ ਵਿੱਚੋਂ ਚੋਰ ਕਰੀਬ ਪੰਜ ਲੱਖ ਰੁਪਿਆ ਲੈ ਛੂੰ-ਮੰਤਰ ਹੋ ਗਏ। ਵਾਪਰੀਆਂ ਨੇ ਮੌੜ ਦੀ ਪੁਲਸ ਨੂੰ ਸੀ.ਸੀ.ਟੀ.ਵੀ.ਕੈਮਰਿਆਂ ਦੀ ਫੁਟਏਜ਼ ਮੁੱਹਈਆ ਕਰਵਾ ਦਿੱਤੀ ਪਰ ਪੁਲਸ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਪੰਜ ਲੱਖ ਚੋਰੀ ਹੋ ਜਾਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਅੱਜ ਸ਼ਹਿਰ ਵਿੱਚ ਕਰਆਿਨੇ ਦਾ ਕੰਮ ਕਰਨ ਵਾਲੇ ਅਸ਼ਵਨੀ ਕੁਮਾਰ ਦੇ ਗੋਦਾਮ ਵਿੱਚੋਂ ਚੋਰ ਭਾਰੀ ਮਾਤਰਾ ਵਿੱਚ ਕਰਆਿਨੇ ਦਾ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਹਨ। ਚੋਰ ਦੇਸੀ ਅਤੇ ਡਾਲਡੇ ਘਿਓ ਦੇ ਪੀਪੇ,ਸਰੋਂ ਦਾ ਤੇਲ,ਝਾੜੂ,ਆਦਿ ਲੈ ਕੇ ਫਰਾਰ ਹੋ ਗਏ। ਨਗਰ ਕੌਂਸਲ ਮੌੜ ਦੇ ਸਾਬਕਾ ਪ੍ਰਧਾਨ,ਮੈਂਬਰ ਜਿਲ੍ਹਾ ਸ਼ਕਾਇਤ ਕਮੇਟੀ ਅਤੇ ਆੜ੍ਹਤੀਆ ਐਸੋ: ਪੰਜਾਬ ਦੇ ਉੱਪ ਪ੍ਰਧਾਨ ਰਾਜੇਸ਼ ਜੈਨ ਨੇ ਕਿਹਾ ਕਿ ਪਿੱਛਲੇ ਇੱਕ ਸਾਲ ਤੋਂ ਮੌੜ ਮੰਡੀ ਸ਼ਹਿਰ ਚੋਰਾਂ ਲਈ ”ਭਾਗਾਂ ਭਰੀ” ਧਰਤੀ ਬਣਦਾ ਜਾ ਰਿਹਾ ਹੈ,ਕਿਉਂਕਿ ਚੋਰ ਬੜੀ ਹੀ ਆਸਨੀ ਨਾਲ ਅਪਣਾ ਕੰਮ ਕਰਕੇ ਬਚ ਨਿਕਲਦੇ ਹਨ ਅਤੇ ਪੁਲਿਸ ਸੱਪ ਫੜ੍ਹਨ ਦੀ ਬਿਜਾਏ ਮਗਰੋਂ ਲਕੀਰ ਨੂੰ ਕੁੱਟਦੀ ਰਹਿੰਦੀ ਹੈ ਅਤੇ ਪੀੜਤਾਂ ਦੇ ਬਿਆਨ ਲੈ ਕੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਅੱਖਾਂ ਠੰਡੀਆਂ ਕਰ ਦਿੰਦੀ ਹੈ। ਰਾਜੇਸ਼ ਜੈਨ ਨੇ ਕਿਹਾ ਕਿ ਉਸ ਦੇ ਥੋੜੇ ਦਿਨਾਂ ਵਿੱਚ ਹੀ ਬੈਂਕ ਕੋਲੋਂ ਦੋ ਮੋਟਰ ਸਾਇਕਲ ਚੋਰੀ ਹੋ ਗਏ ਹਨ ਅਤੇ ਇਸ ਸਬੰਧੀ ਪੁਲਿਸ ਨੂੰ ਚੋਰਾਂ ਦੀ ਕੈਮਰਾ ਫੁਟਏਜ਼ ਤੋਂ ਇਲਾਵਾ ਚੋਰਾਂ ਦੀ ਸ਼ਨਾਖ਼ਤ ਵੀ ਦੱਸ ਦਿੱਤੀ ਹੈ,ਪਰ ਪੁਲਸ ਪਤਾ ਨਹੀਂ ਕਿਉਂ ਉਹਨ੍ਹਾਂ ਨੂੰ ਫੜ੍ਹਨ ਵਿੱਚ ਆਨਾਕਾਨੀ ਕਰ ਰਹੀ ਹੈ? ਰਾਜੇਸ਼ ਜੈਨ ਨੇ ਕਿਹਾ ਕਿ ਉਸ ਦੇ ਮੋਬਾਇਲ ਫੋਨ ਵੀ ਖੋਹੇ ਜਾ ਚੁੱਕੇ ਹਨ ਪਰ ਪੁਲਸ ਕਾਰਵਾਈ ਉਦਾਸ ਕਰ ਦੇਣ ਵਾਲੀ ਹੀ ਰਹੀ ਅਤੇ ਚੋਰੀਆਂ ਨੂੰ ਨੱਥ ਪਾਉਂਣ ਲਈ ਸ਼ਹਿਰ ਵਾਸੀਆਂ ਨੇ ਥਾਣਾ ਮੌੜ ਮੂਹਰੇ ਧਰਨਾ ਵੀ ਲਗਾਇਆ ਗਿਆ ਸੀ ਅਤੇ ਪੁਲਸ ਨੇ ਐੱਸ.ਐੱਸ.ਪੀ.ਬਠਿੰਡਾ ਨਾਲ ਮੋਬਾਈਲ ‘ਤੇ ਗੱਲ ਕਰਵਾ ਕੇ ਭਰੋਸਾ ਦਿੱਤਾ ਸੀ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਚੋਰਾਂ-ਉੱਚਕਿਆਂ ਵਿਰੁੱਧ ਕਰੜੀ ਕਾਰਵਾਈ ਕੀਤੀ ਜਾਵੇਗੀ ਪਰ ਅਜੇ ਤੱਕ ”ਕਰੜੀ” ਕਾਰਵਾਈ ਨਹੀਂ ਹੋਈ ਅਤੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੋਰਾਂ ਦੀ ਦਲੇਰੀ ਨੂੰ ਦੇਖਦਿਆਂ ਸ਼ਹਿਰ ਵਾਸੀਆਂ ਨੂੰ ਮਹਿਸੂਸ ਹੋ ਰਿਹਾ ਹੈ ਜਿਵੇਂ ਚੋਰ ਜਾਗਦੇ ਹੋਣ ਅਤੇ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੋਵੇ। ਸ਼ਹਿਰ ਵਾਸੀਆਂ ਦਾ ਇੱਕ ਵਫ਼ਦ ਐੱਸ.ਐੱਸ.ਪੀ.ਬਠਿੰਡਾ ਨਾਨਕ ਸਿੰਘ ਨੂੰ ਮਿਲ ਕੇ ਆਇਆ ਜਿਸ ਵਿੱਚ ਰਾਜੇਸ਼ ਜੈਨ,ਆੜਤੀਆਂ ਐਸੋ: ਮੌੜ ਦੇ ਪ੍ਰਧਾਨ ਵਿਜੇ ਕੁਮਾਰ ਭੋਲਾ,ਪ੍ਰੇਮ ਘੁੰਮਣੀਆ,ਰਜਿੰਦਰ ਮੋਹਣ ਪੱਪਾ ਅਤੇ ਮੰਡੀ ਦੇ ਪਤਵੰਤੇ ਸ਼ਾਮਲ ਸਨ। ਇਹਨ੍ਹਾਂ ਨੂੰ ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਐਤਵਾਰ ਨੂੰ ਮੌੜ ਮੰਡੀ ਵਿੱਚ ਆ ਕੇ ਹਾਲਾਤਾਂ ਦਾ ਜਾਇਜਾ ਲਿਆ ਜਾਵੇਗਾ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰਕੇ ਮੰਡੀ ਵਾਸੀ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਸਬੰਧੀ ਥਾਣਾ ਮੌੜ ਦੇ ਮੁਖੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਚੋਰਾਂ ਦੀ ਪੈੜ ਨੱਪਣ ਲਈ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਚੋਰਾਂ ਦੇ ਗਿਰੋਹ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


