- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਥਾਣਾ ਰਾਹੋ ਵੱਲੋਂ ਦੋ ਫਰਾਰ ਦੋਸ਼ੀ ਗ੍ਰਿਫਤਾਰ : ਥਾਣਾ ਮੁਖੀ ਸੁਭਾਸ਼ ਬਾਠ
ਸ਼ਹੀਦ ਭਗਤ ਸਿੰਘ ਨਗਰ – ਥਾਣਾ ਮੁੱਖੀ ਸੁਭਾਸ ਬਾਠ ਰਾਹੋ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਹੋ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ।ਥਾਣਾ ਰਾਹੋ ਵਲੋ ਜ਼ਸਵੀਰ ਸਿੰਘ ਕੰਗ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕੰਗ ਥਾਣਾ ਰਾਹੋ ਦੇ ਖਿਲਾਫ ਮੁਕੱਦਮਾ 420 ਅਤੇ ਇਮੀਗਰੇਸ਼ਨ ਐਕਟ ਦਾ ਦਰਜ ਰਜਿਸ਼ਟਰਡ ਹੋਇਆ ਸੀ।ਜੋ ਕਿ ਲੰਮੇ ਅਰਸੇ ਤੋ ਫਰਾਰ ਸੀ।ਜਿਸਨੂੰ ਡੀ ਐਸ ਪੀ ਹਰਲੀਨ ਸਿੰਘ ਵਲੋ ਬਣਾਈ ਟੀਮ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸੀ ਤਰਾ ਇਸਦੀ ਪਤਨੀ ਸੰਦੀਪ ਕੋਰ ਦੇ ਖਿਲਾਫ 420 ਅਤੇ 120 ਭ:ਦ ਦਾ ਦਰਜ ਰਜਿਸ਼ਟਰਡ ਹੋਇਆ ਸੀ।ਜੋ ਕਿ ਮੁਕੱਦਮਾ ਵਿਚੋ ਅਜੈ ਤੱਕ ਫਰਾਰ ਸੀ।ਦੋਨਾ ਅਰੋਪੀਆ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ 14 ਦਿਨ ਜੁਡੀਸ਼ੀਅਲ ਰਿਮਾਡ ਤੇ ਜੇਲ ਭੇਜਿਆ ਗਿਆ ਹੈ।ਇਸ ਵਿੱਚ ਥਾਣਾ ਰਾਹੋ ਦੇ ਮੁੱਖੀ ਸੁਭਾਸ ਬਾਠ ਨੇ ਦੱਸਿਆ ਕਿ ਉਨ੍ਹਾ ਦੀ ਟੀਮ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੀ ਵੀ ਕਰੀਮੀਨਲ ਨੂੰ ਬਖਸ਼ਿਆ ਨਹੀਂ ਜਾਵੇਗਾ।


