ਥੈਰੇਸਾ ਮੇਅ ਨੇ ਬ੍ਰੈਗਜ਼ਿਟ ‘ਡੈੱਡਲਾਕ’ ‘ਤੇ ਯੂਰੋਪੀ ਸੰਘ ਨੂੰ ਸਨਮਾਨ ਨਾਲ ਪੇਸ਼ ਆਉਣ ਲਈ ਕਿਹਾ

ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਯੂਰੋਪੀ ਸੰਘ ਨੂੰ ਸ਼ੁੱਕਰਵਾਰ ਨੂੰ ਅਲਟੀਮੇਟਮ ਦਿੱਤਾ ਕਿ ਉਹ ਬ੍ਰੈਗਜ਼ਿਟ ਲਈ ਵਿਕਲਪ ਯੋਜਨਾ ਲਿਆਵੇ ਤੇ ਗੱਲਬਾਤ ‘ਚ ਬ੍ਰਿਟੇਨ ਨਾਲ ਸਨਮਾਨ ਨਾਲ ਪੇਸ਼ ਆਵੇ। ਯੂਰੋਪੀ ਪਰਿਸ਼ਦ ਦੇ ਪ੍ਰਮੁੱਖ ਡੋਨਾਲਡ ਟਸਕ ਨੇ ਆਸਟਰੀਆ ਦੇ ਸਾਲਜਬਰਗ ‘ਚ ਐਲਾਨ ਕੀਤਾ ਸੀ ਕਿ ਬ੍ਰਿਟੇਨ ਦੀ ਬ੍ਰੈਗਜ਼ਿਟ ਯੋਜਨਾ ਅਵਿਵਹਾਰਕ ਹੈ। ਇਸ ਦੇ ਇਕ ਦਿਨ ਬਾਅਦ ਮੇਅ ਨੇ ਡਾਉਨਿੰਗ ਸਟ੍ਰੀਟ ਤੋਂ ਟੈਲੀਵਿਜ਼ਨ ‘ਤੇ ਇਹ ਬਿਆਨ ਦਿੱਤਾ। ਮੇਅ ਨੇ ਉਨ੍ਹਾਂ ਦੀ ਯੋਜਨਾ ਨੂੰ ਖਾਰਿਜ ਕਰਨ ਲਈ ਯੂਰੋਪੀ ਸੰਘ ਦੇ ਨੇਤਾਵਾਂ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ‘ਮਨਜ਼ੂਰ ਨਹੀਂ ਹੈ।” ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਲੋਕਮੱਤ ਦੇ ਨਤੀਜੇ ਨੂੰ ਨਹੀਂ ਪਲਟਣ ਵਾਲੀ ਤੇ ਨਾ ਹੀ ਮੈਂ ਆਪਣੇ ਦੇਸ਼ ਨੂੰ ਤੋੜਾਂਗੀ।” ਉਨ੍ਹਾਂ ਕਿਹਾ, ”ਕੱਲ ਡੋਨਾਲਡ ਟਸਕ ਨੇ ਕਿਹਾ ਸੀ ਕਿ ਸਾਡੇ ਪ੍ਰਸਤਾਵਾਂ ਨਾਲ ਸਿੰਗਲ ਮਾਰਕੀਟ ਕਮਜ਼ੋਰ ਹੋਵੇਗੀ। ਉਨ੍ਹਾਂ ਨੇ ਵਿਸਥਾਰ ਨਾਲ ਇਸ ਬਾਰੇ ਨਹੀਂ ਦੱਸਿਆ ਜਾਂ ਕੋਈ ਜਵਾਬੀ ਪ੍ਰਸਤਾਵ ਪੇਸ਼ ਨਹੀਂ ਕੀਤਾ। ਇਸ ਲਈ ਗੱਲਬਾਤ ‘ਚ ਡੈੱਡਲਾਕ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਮੈਂ ਯੂਰੋਪੀ ਸੰਘ ਨਾਲ ਸਨਮਾਨਪੂਰਵਕ ਵਿਵਹਾਰ ਕੀਤਾ। ਬ੍ਰਿਟੇਨ ਵੀ ਅਜਿਹੀ ਉਮੀਦ ਰੱਖਦਾ ਹੈ, ਇਸ ਪ੍ਰਕਿਰਿਆ ਦੇ ਅਖੀਰ ‘ਚ ਚੰਗੇ ਸੰਬੰਧ ਇਸ ‘ਤੇ ਨਿਰਭਰ ਕਰਦੇ ਹਨ।”

VIA PUNJAB