- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਲਾਈ ਲਾਮਾ ਦੇ ਜਾਨਸ਼ੀਨ ਦਾ ਮੁੱਦਾ ਯੂਐੱਨ ’ਚ ਵਿਚਾਰਿਆ ਜਾਵੇ: ਅਮਰੀਕਾ
ਚੀਨ ਵੱਲੋਂ 84 ਸਾਲਾਂ ਨੂੰ ਢੁੱਕੇ ਦਲਾਈ ਲਾਮਾ ਦੇ ਜਾਨਸ਼ੀਨ ਬਾਰੇ ਫੈਸਲਾ ਕੀਤੇ ਜਾਣ ਦੇ ਦਾਅਵਿਆਂ ਦਰਮਿਆਨ ਅਮਰੀਕਾ ਨੇ ਅੱਜ ਕਿਹਾ ਕਿ ਸੰਯੁਕਤ ਰਾਸ਼ਟਰ ਸਮੇਤ ਹੋਰਨਾਂ ਕੌਮਾਂਤਰੀ ਸੰਸਥਾਵਾਂ ਨੂੰ ਆਪਣੇ ਪੱਧਰ ’ਤੇ ਇਹ ਮੁੱਦਾ ਵਿਚਾਰਨਾ ਚਾਹੀਦਾ ਹੈ। ਚੇਤੇ ਰਹੇ ਕਿ ਚੀਨ ਲਗਾਤਾਰ ਇਹ ਗੱਲ ਆਖ ਰਿਹਾ ਹੈ ਕਿ ਦਲਾਈ ਲਾਮਾ ਦਾ ਜਾਨਸ਼ੀਨ ਨਿਰਧਾਰਿਤ ਕੀਤੇ ਜਾਣ ਮੌਕੇ ਉਹਦੀ ਸਹਿਮਤੀ ਲਾਜ਼ਮੀ ਹੋਵੇਗੀ।ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਾਜਦੂਤ ਸੈਮੂਅਲ ਬਰਾਊਨਬੈਕ ਨੇ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਕਈ ਲੋਕ ਹਨ ਜੋ ਦਲਾਈ ਲਾਮਾ ਦੇ ਸ਼ਰਧਾਲੂ ਹਨ, ਪਰ ਉਹ ਚੀਨ ਵਿੱਚ ਨਹੀਂ ਰਹਿੰਦੇ। ਉਹ ਵਿਸ਼ਵ ਭਰ ਵਿੱਚ ਮਕਬੂਲ ਅਧਿਆਤਮਕ ਆਗੂ ਹੈ ਤੇ ਮਾਣ ਸਤਿਕਾਰ ਦਾ ਹੱਕਦਾਰ ਹੋਣ ਦੇ ਨਾਲ ਆਪਣੇ ਹੀ ਭਾਈਚਾਰੇ ਤੇ ਮੱਤ ’ਚੋਂ ਆਪਣਾ ਜਾਨਸ਼ੀਨ ਚੁਣਨ ਦਾ ਹੱਕ ਵੀ ਰੱਖਦਾ ਹੈ…।’ ਅਮਰੀਕੀ ਸਫ਼ੀਰ ਨੇ ਚੀਨ ਦੇ ਉਪਰੋਕਤ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਅਜਿਹਾ ਮੁੱਦਾ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਸਮੇਤ ਹੋਰਨਾਂ ਕੌਮਾਂਤਰੀ ਸੰਸਥਾਵਾਂ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ।


