- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਹੀਆ ਨੇ ਸੋਨ ਤਗ਼ਮਾ ਜਿੱਤਿਆ, ਬਜਰੰਗ ਨੇ ਚਾਂਦੀ
ਦਿੱਲੀ – ਭਾਰਤ ਦੇ ਰਵੀ ਦਹੀਆ ਨੇ ਏੇਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਪੁਰਸ਼ਾਂ ਦੇ ਫਰੀਸਟਾਈਲ ਦੇ 57 ਕਿਲੋ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦੋਂਕਿ ਬਜਰੰਗ ਪੂਨੀਆ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਦਹੀਆ ਨੇ ਤਾਜਕਿਸਤਾਨ ਦੇ ਹਿਕਮਾਤੁਲੋ ਵੋਹਿਦੋਵ ਨੂੰ ਤਕਨੀਕੀ ਆਧਾਰ ’ਤੇ 10-0 ਨਾਲ ਸ਼ਿਕਸਤ ਦਿੱਤੀ। ਬਜਰੰਗ ਪੂਨੀਆ 65 ਕਿਲੋ ਵਰਗ ਵਿੱਚ ਜਾਪਾਨ ਦੇ ਤਾਕੁਤੋ ਓਟੋਗੁਰੋ ਤੋਂ 2-10 ਨਾਲ ਹਾਰ ਗਿਆ। ਉਸ ਤੋਂ ਇਲਾਵਾ ਸਤਿਆਵ੍ਰਤ ਕਾਦਿਆਨ (97 ਕਿਲੋ) ਅਤੇ ਗੌਰਵ ਬਲਿਆਨ (79 ਕਿਲੋ) ਨੂੰ ਵੀ ਫਾਈਨਲ ਵਿੱਚ ਹਾਰ ਝੱਲਣੀ ਪਈ। ਇਸ ਤੋਂ ਪਹਿਲਾਂ ਬਜਰੰਗ ਨੇ ਮਜ਼ਬੂਤ ਪ੍ਰਦਰਸ਼ਨ ਕਰਦਿਆਂ ਫਾਈਨਲ ਤੱਕ ਸਿਰਫ਼ ਦੋ ਅੰਕ ਗੁਆਏ, ਪਰ ਉਹ ਜਾਪਾਨੀ ਪਹਿਲਵਾਨ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕਿਆ। ਬਜਰੰਗ ਜਾਪਾਨ ਦੇ ਇਸ ਖਿਡਾਰੀ ਨਾਲ ਵਿਸ਼ਵ ਚੈਂਪੀਅਨਸ਼ਿਪ-2018 ਦੇ ਫਾਈਨਲ ਵਿੱਚ ਵੀ ਭਿੜ ਚੁੱਕਿਆ ਹੈ। ਬਜਰੰਗ ਨੂੰ ਬੀਤੇ ਕੁਝ ਸਮੇਂ ਤੋਂ ‘ਲੈੱਗ ਡਿਫੈਂਸ’ ਵਿੱਚ ਮੁਸ਼ਕਲ ਆ ਰਹੀ ਸੀ, ਪਰ ਅੱਜ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ। ਉਸ ਨੇ 65 ਕਿਲੋ ਭਾਰ ਵਰਗ ਦੇ ਸ਼ੁਰੂਆਤੀ ਮੁਕਾਬਲੇ ਤੋਂ ਹੀ ਮਜ਼ਬੂਤ ਪ੍ਰਦਰਸ਼ਨ ਕੀਤਾ ਸੀ। ਉਸਨੇ ਫਾਈਨਲ ਤੋਂ ਪਹਿਲਾਂ ਦੇ ਆਪਣੇ ਸਾਰੇ ਮੈਚ ਸਰਵੋਤਮ ਤਕਨੀਕ ਦੇ ਬਲਬੂਤੇ ਜਿੱਤੇ। ਇਸ ਤਰ੍ਹਾਂ ਉਸ ਨੇ ਤਾਜਕਿਸਤਾਨ ਦੇ ਜਮਸ਼ੇਦ ਸ਼ਰੀਫੋਵ, ਉਜ਼ਬੇਕਿਸਤਾਨ ਦੇ ਐਬੋਸਾ ਰੱਖਮੋਨੋਵ ਅਤੇ ਇਰਾਨ ਦੇ ਅਮੀਰਹੁਸੈਨ ਅਜ਼ੀਮ ਮਾਗਸੌਦੀ ਨੂੰ ਸ਼ਿਕਸਤ ਦਿੱਤੀ ਸੀ।


