- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਦਾ ਦਿਲ ਤੋੜ ਕੇ ਬੰਗਾਲ ਬਣਿਆ ਨਵਾਂ ਚੈਂਪੀਅਨ
ਬੰਗਾਲ ਵਾਰੀਅਰਸ ਨੇ ਇਥੇ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਦਬੰਗ ਦਿੱਲੀ ਨੂੰ ਸ਼ਨੀਵਾਰ ਨੂੰ 39-34 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ ਦਾ ਖਿਤਾਬ ਜਿੱਤ ਲਿਆ। ਫਾਈਨਲ ਵਿਚ ਪਹਿਲੀ ਵਾਰ ਪਹੁੰਚੀ ਦਬੰਗ ਦਿੱਲੀ ਤੇ ਬੰਗਾਲ ਦੀ ਟੱਕਰ ਨਾਲ ਲੀਗ ਨੂੰ ਨਵਾਂ ਚੈਂਪੀਅਨ ਮਿਲ ਗਿਆ। ਚੈਂਪੀਅਨ ਬਣੀ ਬੰਗਾਲ ਦੀ ਟੀਮ ਨੂੰ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਜਦਕਿ ਉਪ ਜੇਤੂ ਦਿੱਲੀ ਨੂੰ 1 ਕਰੋੜ 80 ਲੱਖ ਰੁਪਏ ਨਾਲ ਸਬਰ ਕਰਨਾ ਪਿਆ।ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਪਿਛਲੇ ਛੇ ਸੈਸ਼ਨਾਂ ਵਿਚ ਜੈਪੁਰ ਪਿੰਕ ਪੈਂਥਰਸ ਨੇ 2014 ਵਿਚ ਪਹਿਲੀ ਵਾਰ ਖਿਤਾਬ ਜਿੱਤਿਆ ਸੀ ਜਦਕਿ ਯੂ ਮੁੰਬਾ ਦੀ ਟੀਮ 2015 ਵਿਚ ਦੂਜੀ ਵਾਰ ਚੈਂਪੀਅਨ ਬਣੀ। ਪਟਨਾ ਪਾਈਰੇਟਸ ਨੇ 2016 ਵਿਚ ਦੋ ਵਾਰ ਹੋਈ ਲੀਗ ਵਿਚ ਖਿਤਾਬ ਜਿੱਤਿਆ ਤੇ ਫਿਰ 2017 ਵਿਚ ਵੀ ਖਿਤਾਬ ਜਿੱਤ ਕੇ ਖਿਤਾਬੀ ਹੈਟ੍ਰਿਕ ਪੂਰੀ ਕੀਤੀ। ਬੈਂਗਲੁਰੂ ਬੁਲਸ ਨੇ 2018 ਵਿਚ ਖਿਤਾਬ ਜਿੱਤਿਆ ਸੀ। ਇਸ ਵਾਰ ਬੰਗਾਲ ਚੈਂਪੀਅਨ ਬਣ ਗਿਆ।


