- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਦੇ ਨੇੜਲੇ ਲਗਦੇ ਰਾਜ ਦੇ ਖੇਤਰਾਂ ਵਿਚ ਲਗਭਗ 50 ਝੀਲਾਂ ਜਾਂ ਡੈਮਾਂ ਦਾ ਨਿਰਮਾਣ ਕੀਤਾ ਜਾਵੇ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਦਿੱਲੀ ਦੇ ਨੇੜਲੇ ਲਗਦੇ ਰਾਜ ਦੇ ਖੇਤਰਾਂ ਵਿਚ ਲਗਭਗ 50 ਝੀਲਾਂ ਜਾਂ ਡੈਮਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਵਿਚ ਆਉਣ ਵਾਲੀ ਸੰਭਾਵਿਤ ਹੜਾਂ ਤੋਂ ਬਚਾਇਆ ਜਾ ਸਕੇ| ਉਨਾਂ -ਕਹਾ ਕਿ ਮਾਨਸੂਨ ਦੌਰਾਨ ਨਦੀਆਂ ਵਿਚ ਪਾਣੀ ਦਾ ਬਹਾਵ ਵੱਧ ਹੋ ਜਾਂਦਾ ਹੈ ਹੇਠਲੇ ਇਲਾਕਿਆਂ ਵਿਚ ਹੜਆਉਣ ਦੀ ਸੰਭਾਵਨਾਵਾਂ ਵੱਧ ਜਾਂਦੀ ਹੈ, ਇਸ ਸਥਿਤੀ ਤੋਂ ਬਚਨ ਲਈ ਅਜਿਹੇ ਵਾਧੂ ਪਾਣੀ ਨੂੰ ਇੰਨਾਂ ਝੀਲਾਂ ਜਾਂ ਡੈਮਾਂ ਵਿਚ ਇੱਕਠਾ ਕੀਤਾ ਜਾਵੇਗਾ| ਮੁੱਖ ਮੰਤਰੀ ਅੱਜ ਇੱਥੇ ਸਿੰਚਾਈ ਤੇ ਜਲ ਸਰੋਤ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਅਜਿਹੀ ਝੀਲਾਂ ਤੇ ਡੈਮਾਂ ਦਾ ਨਿਰਮਾਣ ਅਜਿਹੇ ਜਮੀਨ ‘ਤੇ ਕਰਨ, ਜੋ ਬੰਜਰ ਜਾਂ ਸੇਮਗ੍ਰਸਤ ਹੋਵੇ| ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰਾਂ ਦੀ ਜਮੀਨ ਦੀ ਚੋਣ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਉਸ ਜਮੀਨ ਨੂੰ ਝੀਲਾਂ ਜਾਂ ਡੈਮਾਂ ਅਨੁਸਾਰ ਵਿਕਸਿਤ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਜੋ ਤਾਲਾਬ ਜਾਂ ਡੈਮ ਗੰਦੇ ਪਾਣੀ ਤੋਂ ਭਰੇ ਹੋਏ ਹਨ, ਉਨਾਂ ਦੀ ਸਫਾਈ ਯਕੀਨੀ ਕੀਤੀ ਜਾਵੇ| ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਯਮੁਨਾ ਨਦੀ ਤੋਂ ਮਾਨਸੂਨ ਮੌਸਮ ਦੌਰਾਨ 16,500 ਕਿਊਸਿਕ ਤੋਂ ਵੱਧ ਪਾਣੀ ਲਿਆ ਗਿਆ, ਜਦੋਂ ਕਿ ਇਸ ਤੋਂ ਪਹਿਲਾਂ 15,000 ਕਿਊਸਿਕ ਤਕ ਹੀ ਪਾਣੀ ਲਿਆ ਜਾਂਦਾ ਸੀ| ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਪੱਛਮੀ ਯਮੁਨਾ ਕੈਨਾਲ ਪ੍ਰਣਾਲੀ ਦੇ ਮੁੱਖ ਕੰਮਾਂ ਲਈ ਅਨੁਮਾਨਿਤ 1500 ਕਰੋੜ ਰੁਪਏ ਦੀ ਪਰਿਯੋਜਨਾਵਾਂ ਤਿਆਰ ਕੀਤੀ ਗਈ ਹੈ| ਸਾਲ 1976-77 ਵਿਚ ਬਣਾਈ ਗਈ ਜਵਾਹਰ ਲਾਲ ਨਹਿਰੂ ਕੈਨਾਲ ਵਿਚ 3250 ਕਿਊਸਿਕ ਪਾਣੀ ਵਹਿ ਰਿਹਾ ਹੈ ਅਤੇ ਇੰਦਰੀ ਹੈਡ ਤੋਂ ਸਿਰਸਾ ਬ੍ਰਾਂਚ ਵਿਚ 2200 ਕਿਊਸਿਕ ਦੇ ਮੁਕਾਬਲੇ 2700 ਕਿਊਸਿਕ ਪਾਣੀ ਵਹਿ ਰਿਹਾ ਹੈ| ਮੀਟਿੰਗ ਵਿਚ ਦਸਿਆ ਗਿਆ ਕਿ ਪੱਛਮੀ ਯਮੁਨਾ ਕੈਨਾਲ ਦੀ ਮੁੱਖ ਬ੍ਰਾਂਚ ਦੀ ਸਮੱਰਥਾਂ ਨੂੰ ਖਰੀਫ ਮੌਸਮ, 2018 ਦੌਰਾਨ ਵੱਧਾਇਆ ਗਿਆ ਹੈ ਅਤੇ ਸਾਲ 2017 ਵਿਚ 8500 ਕਿਊਸਿਕ ਦੇ ਮੁਕਾਬਲੇ 10,050 ਕਿਊਸਿਕ ਵੱਧ ਤੋਂ ਵੱਧ ਪਾਣੀ ਛੱਡਿਆ ਗਿਆ| ਇਸ ਤੋਂ ਇਲਾਵਾ, ਮੂਨਕ ਕੈਨਾਲ ਵਿਚ 12759 ਕਿਊਸਿਕ ਪਾਣੀ ਛੱਡ ਗਿਆ| ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੂਖਮ ਸਿੰਚਾਈ ‘ਤੇ ਵੱਧ ਜੋਰ ਦੇਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਜਮੀਨ ਨੂੰ ਸਿੰਚਾਈ ਕੀਤੀ ਜਾ ਸਕੇ| ਉਨਾਂ ਨੇ ਮਹੇਂਦਰਗੜਦੇ ਦੂਰ ਦੇ ਖੇਤਰਾਂ ਵਿਚ ਪਾਣੀ ਪਹੁੰਚਾਉਣ ਲਈ ਅਧਿਕਾਰੀਆਂ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ| ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਮੁੱਖ ਮੰਤਰੀ ਐਲਾਨਾਂ ਦੀ ਸਮੀਖਿਆ ਕੀਤੀ ਅਤੇ ਇਸ ‘ਤੇ ਕੰਮ ਤੇਜੀ ਨਾਲ ਕਰਨ ਦੇ ਆਦੇਸ਼ ਦਿੱਤੇ| ਉਨਾਂ ਨੇ ਮੇਵਾਤ ਵਿਚ ਪਾਣੀ ਲੈ ਜਾਣ ਦੀ ਪਰਿਯੋਜਨਾ ਦੇ ਕੰਮ ‘ਤੇ ਤੇਜੀ ਲਿਆਉਣ ਦੇ ਵੀ ਆਦੇਸ਼ ਦਿੱਤੇ| ਮੀਟਿੰਗ ਵਿਚ ਮੁੱਖ ਮੰਤਰੀ ਦੇ ਡਿਪਟੀ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਸਿੰਚਾਈ ਤੇ ਜਲ ਸਰੋਤ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜਿਰ ਸਨ|


