ਯੂ. ਪੀ. ਵਿੱਚ ਕਾਨੂੰਨ ਵਿਵਸਥਾ ਬਦਹਾਲ, ਮੁਲਜਿਮਾਂ ਦੇ ਹੌਸਲੇ ਬੁਲੰਦ : ਅਖਿਲੇਸ਼

ਖਨਊ – ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਬੇਹੱਦ ਖਰਾਬ ਦੱਸਿਆ| ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਖਰਾਬ ਹੋਣ ਕਾਰਨ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਗਰਾ ਵਿਚ ਸਕੂਲ ਤੋਂ ਪਰਤ ਰਹੀ ਵਿਦਿਆਰਥਣ ਨੂੰ ਦਿਨ-ਦਿਹਾੜੇ ਸਾੜ ਦਿੱਤਾ ਜਾਂਦਾ ਹੈ| ਅਖਿਲੇਸ਼ ਨੇ ਟਵੀਟ ਕੀਤਾ, ”ਪ੍ਰਦੇਸ਼ ਵਿਚ ਇਕ ਘਟਨਾ ਵਿਚ ਵਿਦਿਆਰਥਣ ਨਾਲ ਰੇਪ ਅਤੇ ਦੂਜੀ ਵਿਚ ਪੈਟਰੋਲ ਛਿੜਕ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਦਰਸਾਉਂਦੀ ਹੈ ਕਿ ਅਪਰਾਧੀਆਂ ਦੇ ਹੌਸਲੇ ਕਿੰਨੇ ਬੁਲੰਦ ਹਨ| ਅਜਿਹਾ ਦੋ ਹੀ ਕਾਰਨਾਂ ਤੋਂ ਹੋ ਸਕਦਾ ਹੈ ਜਾਂ ਤਾਂ ਸ਼ਰਾਰਤੀ ਤੱਤਾਂ ਨੂੰ ਸਰਕਾਰ ਦਾ ਡਰ ਨਹੀਂ ਹੈ ਜਾਂ ਫਿਰ ਉਨ੍ਹਾਂ ਨੂੰ ਸਰਕਾਰ ਦੀ ਸੁਰੱਖਿਆ ਪ੍ਰਾਪਤ ਹੈ|” ਅਖਿਲੇਸ਼ ਯਾਦਵ ਨੇ ਇਸ ਤੋਂ ਪਹਿਲਾਂ ਵੀ ਭਾਜਪਾ ਸਰਕਾਰ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਖਰਾਬ ਹੈ| ਮੁਲਜਿਮਾਂ ਨੂੰ ਸਰਕਾਰ ਸੁਰੱਖਿਆ ਦੇ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਮੁੱਦਿਆਂ ਤੋਂ ਭਾਜਪਾ ਮੂੰਹ ਲੁਕਾਉਂਦੀ ਹੈ| ਕਿਸਾਨਾਂ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਤੇ ਕੋਈ ਚਰਚਾ ਨਹੀਂ ਹੁੰਦੀ ਹੈ| ਭ੍ਰਿਸ਼ਟਾਚਾਰ ਇਕ ਵੱਡਾ ਮੁੱਦਾ ਹੈ|

VIA PUNJAB