ਦਿੱਲੀ ਵਿੱਚ 200 ਯੂਨਿਟ ਤੱਕ ਬਿਜਲੀ ਖਪਤ ਕਰਨ ਵਾਲਿਆਂ ਦੇ ਬਿਜਲੀ ਬਿੱਲ ਮੁਆਫ: ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ| ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਸੀਂ 200 ਯੂਨਿਟ ਤੱਕ ਬਿਜਲੀ ਖਰਚ ਕਰਦੇ ਹੋ ਤਾਂ ਕੋਈ ਬਿੱਲ ਦੇਣ ਦੀ ਲੋੜ ਨਹੀਂ ਹੈ| ਜੇਕਰ 200 ਯੂਨਿਟ ਤੋਂ ਉੱਪਰ ਖਰਚ ਕਰਦੇ ਹੋ ਤਾਂ ਉਸ ਨੂੰ ਪਹਿਲਾਂ ਦੀ ਤਰ੍ਹਾਂ ਪੂਰਾ ਬਿੱਲ ਦੇਣਾ ਹੋਵੇਗਾ| ਇਸ ਛੋਟ ਨਾਲ ਸਬਸਿਡੀ ਤੇ ਲਗਭਗ 1800 ਕਰੋੜ ਦਾ ਖਰਚਾ ਆਏਗਾ, ਜੋ ਪਹਿਲੇ ਸੀ| ਕੇਜਰੀਵਾਲ ਨੇ ਕਿਹਾ ਕਿ 2013 ਤੋਂ ਪਹਿਲਾਂ 200 ਯੂਨਿਟ ਲਈ 900 ਰੁਪਏ ਦੇਣਾ ਪੈਂਦੇ ਸਨ| ਹੁਣ 200 ਯੂਨਿਟ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ| ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਬਿਜਲੀ ਕੰਪਨੀਆਂ ਦਾ ਘਾਟਾ 17 ਫੀਸਦੀ ਤੋਂ ਘੱਟ ਕੇ 8 ਫੀਸਦੀ ਤੇ ਆ ਗਿਆ ਹੈ| ਨਾਲ ਹੀ ਉਨ੍ਹਾਂ ਨੇ ਕਿਹਾ,”ਜੋ-ਜੋ ਲੋਕ ਦਿੱਲੀ ਵਿੱਚ ਬਿਜਲੀ ਦੀ 200 ਯੂਨਿਟ ਤੱਕ ਖਪਤ ਕਰਦੇ ਹਨ, ਉਨ੍ਹਾਂ ਨੂੰ ਆਪਣੇ ਬਿਜਲੀ ਬਿੱਲ ਦੇਣ ਦੀ ਲੋੜ ਨਹੀਂ ਹੋਵੇਗੀ| ਉਨ੍ਹਾਂ ਦੇ ਬਿਜਲੀ ਦੇ ਬਿੱਲ ਮੁਆਫ਼ ਹੋਣਗੇ| ਇਹ ਐਲਾਨ ਇਸ ਲਈ ਸੰਭਵ ਹੋਈਆ, ਕਿਉਂਕਿ ਦਿੱਲੀ ਦੇ ਲੋਕਾਂ ਇਕ ਇਮਾਨਦਾਰ ਸਰਕਾਰ ਨੂੰ ਚੁਣਿਆ|” ਉਨ੍ਹਾਂ ਕਿਹਾ,”ਜੇਕਰ ਕੋਈ ਵੀ ਵਿਅਕਤੀ 201 ਯੂਨਿਟ ਬਿਜਲੀ ਵਰਤਦਾ ਹੈ ਤਾਂ ਉਸ ਨੂੰ ਪੂਰੇ ਪੈਸੇ ਦੇਣੇ ਪੈਣਗੇ|” ਉਨ੍ਹਾਂ ਨੇ ਕਿਹਾ,”ਸਾਡੀ ਸਰਕਾਰ ਵਿੱਚ ਦਿੱਲੀ ਵਿੱਚ ਬਿਜਲੀ ਸਸਤੀ ਹੋਈ| ਅਸੀਂ ਬਿਜਲੀ ਦੇ ਹਾਲਾਤ ਬਦਲੇ| ਪਹਿਲੇ ਬਿਜਲੀ ਕੰਪਨੀ ਦੀ ਹਾਲਤ ਖਰਾਬ ਸੀ ਪਰ ਅਸੀਂ ਬਿਜਲੀ ਮਹਿੰਗੀ ਨਹੀਂ ਹੋਣ ਦਿੱਤੀ|” ਉਨ੍ਹਾਂ ਨੇ ਕਿਹਾ ਕਿ ਪਹਿਲੇ ਰੇਟ ਵਧਦੇ ਸਨ| ਬਲੈਕ ਆਊਟ ਦੇ ਹਾਲਾਤ ਸਨ| ਲੋਕ ਬਿਜਲੀ ਦੀਆਂ ਤਾਰਾਂ ਤੋਂ ਪਰੇਸ਼ਾਨ ਸਨ| ਪਾਵਰ ਕੱਟ ਬਹੁਤ ਲੱਗਦੇ ਸਨ ਪਰ ਸਾਡੀ ਮਿਹਨਤ ਅਤੇ ਸਾਫ਼ ਨੀਅਤ ਕਾਰਨ ਬਿਜਲੀ ਦੇ ਬਿੱਲਾਂ ਵਿੱਚ ਭਾਰੀ ਗਿਰਾਵਟ ਆਈ ਹੈ| ਪੂਰੇ ਦੇਸ਼ ਵਿੱਚ ਬਿਜਲੀ ਦਾ ਹੇਟ ਵਧਿਆ ਅਤੇ ਦਿੱਲੀ ਵਿੱਚ ਰੇਟ ਘੱਟ ਹੋਇਆ| ਇਹ ਇਕ ਚਮਤਕਾਰ ਹੈ| ਦਿੱਲੀ ਦੀਆਂ ਬਿਜਲੀ ਕੰਪਨੀਆਂ ਦਾ ਘਾਟਾ ਘੱਟ ਹੋਇਆ ਹੈ, ਉਨ੍ਹਾਂ ਕੋਲ ਪੈਸਾ ਹੈ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ| ਪਿਛਲੇ 4 ਸਾਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਕਾਫੀ ਸੁਧਾਰ ਹੋਇਆ ਹੈ| ਪੂਰੀ ਦਿੱਲੀ ਵਿੱਚ 24 ਘੰਟੇ ਬਿਜਲੀ ਦਾ ਇੰਤਜ਼ਾਮ ਕੀਤਾ ਹੈ| ਹੁਣ ਪਾਵਰ ਕੱਟ ਲੱਗਣੇ ਬੰਦ ਹੋ ਗਏ ਹਨ|

VIA PUNJAB