ਦੀਪਿਕਾ ਨੇ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਫੁੰਡਿਆ

ਨਵੀਂ ਦਿੱਲੀ – ਭਾਰਤੀ ਤੀਰਅੰਦਾਜ਼ ਦੀਪਿਕਾ ਨੇ ਤੁਰਕੀ ਵਿੱਚ ਹੋਏ ਵਿਸ਼ਵ ਕੱਪ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਵਿਅਕਤੀਗਤ ਰਿਕਰਵ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ। ਦੀਪਿਕਾ ਨੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਇਪੈ ਦੀ ਲੇਈ ਚਿਏਨ ਯਿੰਗ ਨੂੰ 6-4 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ, ਪਰ ਸੈਮੀ ਫਾਈਨਲ ਵਿੱਚ ਉਸ ਨੂੰ ਤੁਰਕੀ ਦੀ ਯਾਸਮੀਨ ਐਨਗੋਜ਼ ਤੋਂ 3-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਦੀਪਿਕਾ ਨੇ ਜਰਮਨੀ ਦੀ ਲਿਜ਼ਾ ਯੁਨਰੂਹ ਨੂੰ 6-5 ਨਾਲ ਹਰਾਇਆ। ਇਸ ਤੋਂ ਪਹਿਲਾਂ ਦੀਪਿਕਾ ਨੇ ਚਾਰ ਵਾਰ ਚਾਂਦੀ ਦੇ ਤਗ਼ਮੇ ਜਿੱਤੇ ਹਨ।

VIA PUNJAB