- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੂਜਾ ਟੈਸਟ: ਚੇਜ਼ ਤੇ ਹੋਲਡਰ ਨੇ ਵਿੰਡੀਜ਼ ਨੂੰ ਸੰਭਾਲਿਆ
ਹੈਦਰਾਬਾਦ – ਰੋਸਟਨ ਚੇਜ਼ ਅਤੇ ਕਪਤਾਨ ਜੇਸਨ ਹੋਲਡਰ ਦੇ ਨੀਮ ਸੈਂਕੜਿਆਂ ਦੀ ਬਦੌਲਤ ਵੈਸਟ ਇੰਡੀਜ਼ ਨੇ ਭਾਰਤ ਖ਼ਿਲਾਫ਼ ਦੂਜੇ ਅਤੇ ਆਖ਼ਰੀ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸੰਕਟ ਤੋਂ ਉਭਾਰਦਿਆਂ ਸੱਤ ਵਿਕਟਾਂ ’ਤੇ 295 ਦੌੜਾਂ ਬਣਾ ਲਈਆਂ। ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀਆਂ ਪੰਜ ਵਿਕਟਾਂ ਸਿਰਫ਼ 113 ਦੌੜਾਂ ’ਤੇ ਗੁਆ ਲਈਆਂ ਸਨ। ਚੇਜ਼ ਨੇ ਵਿਕਟਕੀਪਰ ਸ਼ੇਨ ਡੋਅਰਿਚ (30) ਨਾਲ ਛੇਵੀਂ ਵਿਕਟ ਲਈ 69 ਦੌੜਾਂ ਅਤੇ ਕਪਤਾਨ ਹੋਲਡਰ ਨਾਲ ਸਤਵੀਂ ਵਿਕਟ ਲਈ 104 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਸੰਭਾਲਿਆ। ਚੇਜ਼ ਨੇ 174 ਗੇਂਦਾਂ ’ਤੇ ਨਾਬਾਦ 98 ਦੌੜਾਂ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਮਾਰਿਆ। ਡੋਅਰਿਚ ਨੇ 63 ਗੇਂਦਾਂ ’ਤੇ 30 ਦੌੜਾਂ ਵਿੱਚ ਚਾਰ ਚੌਕੇ ਅਤੇ ਇੱਕ ਛੱਕਾ ਮਾਰਿਆ, ਜਦਕਿ ਹੋਲਡਰ ਨੇ 92 ਗੇਂਦਾਂ ’ਤੇ 52 ਦੌੜਾਂ ਵਿੱਚ ਛੇ ਚੌਕੇ ਮਾਰੇ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ 23 ਓਵਰਾਂ ਵਿੱਚ 83 ਦੌੜਾਂ ਦੇ ਕੇ ਅਤੇ ਫ਼ਿਰਕੀ ਗੇਂਦਬਾਜ਼ ਕੁਲਦੀਪ ਯਾਦਵ ਨੇ 26 ਓਵਰਾਂ ਵਿੱਚ 74 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂਕਿ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ 24.2 ਓਵਰਾਂ ਵਿੱਚ 49 ਦੌੜਾਂ ਦੇ ਕੇ ਇੱਕ ਵਿਕਟ ਲਈ। ਉਮੇਸ਼ ਯਾਦਵ ਨੇ ਹੋਲਡਰ ਨੂੰ ਆਊਟ ਕਰਕੇ ਵਿੰਡੀਜ਼ ਦੀ ਸੱਤਵੀਂ ਵਿਕਟ ਦੀ ਸਾਂਝੇਦਾਰੀ ਤੋੜੀ। ਯਾਦਵ ਨੇ ਇਸ ਤੋਂ ਪਹਿਲਾਂ ਡੋਅਰਿਚ ਦੀ ਵੀ ਵਿਕਟ ਲਈ ਸੀ। 26 ਸਾਲ ਦਾ ਚੇਜ਼ ਭਾਰਤ ਦੇ ਤੇਜ਼ ਅਤੇ ਫ਼ਿਰਕੀ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਦਿਆਂ ਸੈਂਕੜਾ ਮਾਰਨ ਦੇ ਨੇੜੇ ਪਹੁੰਚ ਗਿਆ ਹੈ। ਉਹ ਇਸ ਸਮੇਂ ਚੌਥਾ ਸੈਂਕੜਾ ਪੂਰਾ ਕਰਨ ਤੋਂ ਸਿਰਫ਼ ਦੋ ਦੌੜਾਂ ਦੂਰ ਹੈ। ਹੋਲਡਰ ਨੇ ਆਪਣਾ ਅੱਠਵਾਂ ਨੀਮ ਸੈਂਕੜਾ ਮਾਰਿਆ ਅਤੇ ਕਪਤਾਨੀ ਦੀ ਜ਼ਿੰਮੇਵਾਰੀ ਵਾਲੀ ਪਾਰੀ ਖੇਡੀ।


