- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ ਰਾਹੁਲ ਗਾਂਧੀ ਨਿਰਮਲਾ ਸੀਤਾਰਮਨ
ਨਵੀਂ ਦਿੱਲੀ – ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਸਵਾਲ ਦਾ ਜਵਾਬ ਦਿੱਤਾ, ਜਿਸ ‘ਚ ਉਨ੍ਹਾਂ ਨੇ ਐੱਚ.ਏ.ਐੱਲ. (ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ) ਨੂੰ 1 ਲੱਖ ਕਰੋੜ ਰੁਪਏ ਦਾ ਠੇਕਾ ਦਿੱਤੇ ਜਾਣ ਦਾ ਸਵਾਲ ਚੁੱਕਿਆ ਸੀ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਹ ਸਦਨ ‘ਚ ਦਿੱਤੇ ਗਏ ਆਪਣੇ ਬਿਆਨ ‘ਤੇ ਹੁਣ ਵੀ ਟਿਕੀ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਤਰ੍ਹਾਂ ਦੇ ਸਵਾਲ ਪੁੱਛ ਕੇ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਕ ਲੱਖ ਕਰੋੜ ਦਾ ਠੇਕਾ ਦਿੱਤਾ ਹੈ, ਇਹ ਠੇਕਾ 2014-18 ਤੱਕ ਲਈ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਐੱਚ.ਏ.ਐੱ ਲ. ਕਰਮਚਾਰੀਆਂ ਦੀ ਤਨਖਾਹ ਦਾ ਮੁੱਦਾ ਚੁੱਕ ਦਿੱਤਾ। ਉਨ੍ਹਾਂ ਨੇ ਕਿਹਾ,”ਮੈਨੂੰ ਐੱਚ.ਏ.ਐੱਲ. ਤੋਂ ਇਸ ਦੀ ਪੁਸ਼ਟੀ ਵੀ ਮਿਲੀ ਹੈ ਕਿ 2014 ਤੋਂ 2018 ਦਰਮਿਆਨ 26,570.80 ਕਰੋੜ ਰੁਪਏ ਦਾ ਠੇਕਾ ਸਾਈਨ ਹੋ ਚੁਕਿਆ ਹੈ, ਜਦੋਂ ਕਿ ਕਰੀਬ 73 ਹਜ਼ਾਰ ਕਰੋੜ ਰੁਪਏ ਦਾ ਠੇਕਾ ਪਾਈਪਲਾਈਨ ‘ਚ ਹੈ।”ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਐੱਚ.ਏ.ਐੱਲ. ਨੂੰ ਤਨਖਾਹ ਦਾ ਮੁੱਦਾ ਚੁੱਕ ਦਿੱਤਾ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,”ਐੱਚ.ਏ.ਐੱਲ. ਕੋਲ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਰੁਪਏ ਨਹੀਂ ਹਨ, ਕੀ ਇਹ ਹੈਰਾਨ ਕਰਨ ਵਾਲਾ ਨਹੀਂ ਹੈ? ਅਨਿਲ ਅੰਬਾਨੀ ਕੋਲ ਰਾਫੇਲ ਹੈ। ਉਸ ਨੂੰ ਹੁਣ ਆਪਣੇ ਸਮਝੌਤਿਆਂ ‘ਤੇ ਪੁੱਜਣ ਲਈ ਐੱਚ.ਏ.ਐੱਲ. ਦੇ ਸ਼ਾਨਦਾਰ ਪ੍ਰਤਿਭਾ ਪੂਲ ਦੀ ਲੋੜ ਹੈ। ਬਿਨਾਂ ਤਨਖਾਹ ਦੇ ਐੱਚ.ਏ.ਐੱਲ. ਦੇ ਸਰਵਉੱਚ ਇੰਜੀਨੀਅਰਾਂ ਅਤੇ ਵਿਗਿਆਨੀਆਂ ਨੂੰ ਏ.ਏ. ਦੇ ਵੇਂਚਰ ‘ਚ ਜਾਣ ‘ਤੇ ਮਜ਼ਬੂਰ ਹੋਣਾ ਪਵੇਗਾ।” ਉੱਥੇ ਹੀ ਸਦਨ ‘ਚ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜੇਕਰ ਐੱਚ.ਏ.ਐੱਲ. ਨਾਲ ਠੇਕਾ ਹੋਇਆ ਹੈ ਤਾਂ ਉਨ੍ਹਾਂ ਕੋਲ ਕਮਰਚਾਰੀਆਂ ਨੂੰ ਦੇਣ ਲਈ ਪੈਸਾ ਕਿਉਂ ਨਹੀਂ ਹੈ? ਖੜਗੇ ਨੇ ਰਾਫੇਲ ਮਾਮਲੇ ‘ਚ ਜੇ.ਪੀ.ਸੀ. ਦੀ ਮੰਗ ਦੋਹਰਾਈ ਹੈ।ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਨੂੰ ਇਕ ਲੱਖ ਕਰੋੜ ਰੁਪਏ ਦਾ ਸਰਕਾਰੀ ਆਰਡਰ ਦੇਣ ਦੇ ਮਾਮਲੇ ‘ਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ‘ਤੇ ਸੰਸਦ ‘ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਦਨ ‘ਚ ਆਪਣੇ ਬਿਆਨ ਦੇ ਸਮਰਥਨ ‘ਚ ਉਹ ਜਾਂ ਤਾਂ ਦਸਤਾਵੇਜ਼ ਪੇਸ਼ ਕਰਨ ਜਾਂ ਅਸਤੀਫਾ ਦੇਣ। ਰਾਹੁਲ ਨੇ ਸਰਕਾਰ ‘ਤੇ ਨਿਸ਼ਾਨਾ ਉਦੋਂ ਸਾਧਿਆ ਹੈ, ਜਦੋਂ ਇਕ ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਐੱਚ.ਏ.ਐੱਲ. ਕੋਲ ਇਕ ਲੱਖ ਕਰੋੜ ਰੁਪਏ ‘ਚੋਂ ਇਕ ਵੀ ਰੁਪਿਆ ਨਹੀਂ ਆਇਆ ਹੈ। ਦਾਅਵੇ ਦੇ ਉਲਟ ਹੁਣ ਤੱਕ ਇਕ ਵੀ ਆਰਡਰ ‘ਤੇ ਦਸਤਖ਼ਤ ਨਹੀਂ ਕੀਤਾ ਗਿਆ ਹੈ।” ਵਿਰੋਧੀ ਦਲ ਨੇ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਫਰਾਂਸ ਨਾਲ ਰਾਫੇਲ ਲੜਾਕੂ ਜਹਾਜ਼ ਸੌਦੇ ਦੇ ਅਧੀਨ ਐੱਚ.ਏ.ਐੱਲ. ਨੂੰ ਇਕ ਆਫਸੈੱਟ ਸਮਝੌਤੇ ਤੋਂ ਵਾਂਝੇ ਕਰ ਦਿੱਤਾ। ਸਰਕਾਰ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਚੁਕੀ ਹੈ। ਦੂਜੇ ਪਾਸੇ ਭਾਜਪਾ ਦੀ ਲੀਡਰਸ਼ਿਪ ਵਾਲੀ ਐੱਨ.ਡੀ.ਏ. ਸਰਕਾਰ ਨੇ ਕਾਂਗਰਸ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਆਪਣੇ ਸ਼ਾਸਨਕਾਲ ‘ਚ ਐੱਚ.ਏ.ਐੱਲ. ਦਾ ਸਮਰਥਨ ਨਹੀਂ ਕੀਤਾ ਅਤੇ ਸਰਕਾਰ ਹੁਣ ਰੱਖਿਆ ਖੇਤਰ ਦੇ ਜਨਤਕ ਕਾਰੋਬਾਰ ਨੂੰ ਮਜ਼ਬੂਤ ਕਰ ਰਹੀ ਹੈ।


