- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੀ ਸਹਿਕਾਰੀ ਖੰਡ ਮਿੱਲਾਂ ਨੇ 103.19 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 8.40 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ
ਚੰਡੀਗੜ – ਹਰਿਆਣਾ ਦੀ ਸਹਿਕਾਰੀ ਖੰਡ ਮਿੱਲਾਂ ਨੇ ਚਾਲੂ ਗੰਨਾ ਪਿਰਾਈ ਮੌਸਮ ਦੌਰਾਨ ਹੁਣ ਤਕ 103.19 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 9.10 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ|ਹਰਿਆਣਾ ਰਾਜ ਸਹਿਕਾਰੀ ਖੰਡ ਮਿੱਲ ਫ਼ੈਡਰੇਸ਼ਨਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ਼ਾਹਬਾਦ ਸਹਿਕਾਰੀ ਖੰਡ ਮਿੱਲ ਨੇ ਸੱਭ ਤੋਂ ਵੱਧ 19.25 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 1.79 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ, ਜਦੋਂ ਕਿ ਰੋਹਤਕ ਸਹਿਕਾਰੀ ਖੰਡ ਮਿੱਲ ਨੇ 17.05 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 1.44 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ| ਸਹਿਕਾਰੀ ਖੰਡ ਮਿੱਲ, ਕੈਥਲ ਨੇ 11.76 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 1|07 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ, ਜਦੋਂ ਕਿ ਸਹਿਕਾਰੀ ਖੰਡ ਮਿੱਲ, ਕਰਨਾਲ ਨੇ 10.85 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰਕੇ 98,430 ਕੁਇੰਟਲ ਖੰਡ ਦਾ ਊਤਪਾਦਨ ਕੀਤਾ ਹੈ| ਇਸ ਤਰਾ, ਸਹਿਕਾਰੀ ਖੰਡ ਮਿੱਲ, ਮਹਿਮ ਨੇ 10.91 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 86,350 ਕੁਇੰਟਲ ਖੰਡ, ਜਦੋਂ ਕਿ ਸਹਿਕਾਰੀ ਖੰਡ ਮਿੱਲ, ਪਲਵਲ ਨੇ 7.39 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 68,905 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ| ਸਹਿਕਾਰੀ ਖੰਡ ਮਿੱਲ, ਗੋਹਾਨਾ ਨੇ 7.71 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ ਕਰ ਕੇ 63,620 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ| ਸਹਿਕਾਰੀ ਖੰਡ ਮਿੱਲ, ਪਾਣੀਪਤ ਨੇ 6.79 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 62,775 ਕੁਇੰਟਲ ਖੰਡ, ਜਦੋਂ ਕਿ ਸਹਿਕਾਰੀ ਖੰਡ ਮਿੱਲ , ਸੋਨੀਪਤ ਨੇ 2.66 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 20,050 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ| ਹੈਫ਼ੇਡ ਖੰਡ ਮਿੱਲ, ਅਸੰਧ ਨੇ 12.42 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 1,04 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ| ਉਨਾਂ ਨੇ ਦਸਿਆ ਕਿ ਸੂਬੇ ਦੀ ਸਹਿਕਾਰੀ ਖੰਡ ਮਿੱਲਾਂ ਵਿਚ ਹੁਣ ਤਕ ਦੀ ਔੌਸਤ ਖੰਡ ਰਿਕਵਰੀ 9.32 ਫ਼ੀਸਦੀ ਰਹੀ ਹੈ|


