- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੋ ਤੋਂ ਵੱਧ ਹੈਟ੍ਰਿਕਾਂ ਲਾਉਣ ਵਾਲਾ ਛੇਵਾਂ ਗੇਂਦਬਾਜ਼ ਬਣਿਆ ਕੁਲਦੀਪ
ਭਾਰਤ ਦਾ ਕਲਾਈ ਦਾ ਸਪਿੰਨਰ ਕੁਲਦੀਪ ਯਾਦਵ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਦੋ ਜਾਂ ਵੱਧ ਹੈਟ੍ਰਿਕ ਲੈਣ ਵਾਲਾ ਦੁਨੀਆਂ ਦਾ ਛੇਵਾਂ ਗੇਂਦਬਾਜ਼ ਬਣ ਗਿਆ। ਕੁਲਦੀਪ ਨੇ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਇੱਕ ਰੋਜ਼ਾ ਵਿੱਚ ਅੱਜ ਇੱਥੇ ਸ਼ਾਈ ਹੋਪ, ਜੇਸਨ ਹੋਲਡਰ ਅਤੇ ਅਲਜ਼ਾਰੀ ਜੋਸੇਫ਼ ਨੂੰ ਆਊਟ ਕਰਕੇ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਪਹਿਲਾਂ ਉਸ ਨੇ 21 ਸਤੰਬਰ 2017 ਨੂੰ ਆਸਟਰੇਲੀਆ ਖ਼ਿਲਾਫ਼ ਕੋਲਕਾਤਾ ਵਿੱਚ ਹੈਟ੍ਰਿਕ ਬਣਾਈ ਸੀ। ਇਸ ਕਾਰਨਾਮੇ ਨਾਲ ਇਹ ਚਾਈਨਾਮੈਨ ਗੇਂਦਬਾਜ਼ ਦੋ ਜਾਂ ਵੱਧ ਹੈਟ੍ਰਿਕ ਲੈਣ ਵਾਲੇ ਗੇਂਦਬਾਜ਼ਾਂ ਦੇ ਇਲੀਟ ਕਲੱਬ ਵਿੱਚ ਵੀ ਸ਼ਾਮਲ ਹੋ ਗਿਆ। ਸ੍ਰੀਲੰਕਾ ਦਾ ਲਾਸਿਥ ਮਲਿੰਗਾ ਤਿੰਨ ਹੈਟ੍ਰਿਕ ਨਾਲ ਇਸ ਸੂਚੀ ਵਿੱਚ ਸਿਖਰ ’ਤੇ ਹੈ। ਪਾਕਿਸਤਾਨ ਦਾ ਵਸੀਮ ਅਕਰਮ ਅਤੇ ਸਕਲੈਨ ਮੁਸ਼ਤਾਕ, ਸ੍ਰੀਲੰਕਾ ਦਾ ਚਮਿੰਡਾ ਵਾਸ ਅਤੇ ਨਿਊਜ਼ੀਲੈਂਡ ਦਾ ਟ੍ਰੈਂਟ ਬੋਲਟ ਨੇ ਵੀ ਇੱਕ ਰੋਜ਼ਾ ਵਿੱਚ ਦੋ-ਦੋ ਹੈਟ੍ਰਿਕ ਲਈਆਂ ਹਨ। ਭਾਰਤ ਵੱਲੋਂ ਇੱਕ ਰੋਜ਼ਾ ਵਿੱਚ ਚੇਤਨ ਸ਼ਰਮਾ, ਕਪਿਲ ਦੇਵ, ਕੁਲਦੀਪ ਅਤੇ ਮੁਹੰਮਦ ਸ਼ਮੀ ਨੇ ਹੈਟ੍ਰਿਕ ਮਾਰੀ ਹੈ।


