- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੋ ਵਾਰ ਜੰਗ ਲੜ ਚੁੱਕੇ ਸਾਬਕਾ ਫੌਜੀ ਵਲੋਂ ਪੈਨਸ਼ਨ ਅਤੇ ਮੈਡੀਕਲ ਯੋਜਨਾ ਦਾ ਲਾਭ ਦੇਣ ਦੀ ਮੰਗ
ਐਸ ਏ ਐਸ ਨਗਰ – ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਐਸ ਏ ਐਸ ਨਗਰ ਨੇ ਮੰਗ ਕੀਤੀ ਹੈ ਕਿ ਫੇਜ਼ 1 ਦੇ ਵਸਨੀਕ ਸਾਬਕਾ ਫੌਜੀ ਕਰਨੈਲ ਸਿੰਘ ਨੂੰ ਫੌਜ ਵਿਚੋਂ ਪੈਨਸ਼ਨ ਅਤੇ ਹੋਰ ਲਾਭ ਦਿੱਤੇ ਜਾਣ| ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਦੱਸਿਆ ਕਿ 1968 ਵਿੱਚ ਫੌਜ ਵਲੋਂ ਸਰਪਲਸ ਹੋਣ ਕਾਰਨ ਵੱਖ ਵੱਖ ਰੈਂਕਾਂ ਵਿੱਚ ਬਾਕਾਇਦਾ ਐਲਾਨ ਕਰਕੇ ਫੌਜੀਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ ਅਤੇ ਉਸ ਦੌਰਾਨ ਕਰਨੈਲ ਸਿੰਘ ਦੀ ਸੇਵਾ ਵੀ ਸਮਾਪਤ ਕਰ ਦਿੱਤੀ ਗਈ ਸੀ| ਇਸ ਮੌਕੇ ਸਾਬਕਾ ਫੌਜੀ ਕਰਨੈਲ ਸਿੰਘ ਨੇ ਦੱਸਿਆ ਕਿ ਉਹ 1959 ਵਿੱਚ ਫੌਜ ਵਿੱਚ ਸਿਪਾਹੀ ਭਰਤੀ ਹੋਇਆ ਸੀ ਅਤੇ ਫੌਜ ਦੀ ਆਪਣੀ ਨੌਕਰੀ ਦੌਰਾਨ ਉਸਨੇ 1962 ਅਤੇ 1965 ਦੀਆਂ ਲੜਾਈਆਂ ਵੀ ਲੜੀਆਂ| ਉਹਨਾਂ ਦੱਸਿਆ ਕਿ 1967 ਵਿੱਚ ਆਰਮੀ ਸਰਪਲਸ ਹੋ ਗਈ ਜਿਸ ਕਰਕੇ 1968 ਵਿੱਚ ਉਹਨਾਂ ਨੂੰ ਘਰ ਭੇਜ ਦਿਤਾ ਗਿਆ| ਉਹਨਾਂ ਕਿਹਾ ਕਿ ਇਸਤੋਂ ਬਾਅਦ ਫੌਜ ਵਲੋਂ ਉਹਨਾਂ ਨੂੰ ਅਜੇ ਤਕ ਨਾ ਤਾਂ ਕੋਈ ਪੈਨਸ਼ਨ ਦਿਤੀ ਗਈ ਤੇ ਨਾ ਕੋਈ ਹੋਰ ਲਾਭ ਦਿਤਾ ਗਿਆ| ਉਹਨਾਂ ਕਿਹਾ ਕਿ ਉਹ 50 ਸਾਲਾਂ ਤੋਂ ਪੈਨਸ਼ਨ ਲੈਣ ਲਈ ਧੱਕੇ ਖਾ ਰਹੇ ਹਨ, ਇਸ ਸਮੇਂ ਦੌਰਾਨ ਉਹਨਾਂ ਨੇ ਕਾਂਗਰਸ ਅਤੇ ਭਾਜਪਾ ਆਗੂਆਂ ਤਕ ਵੀ ਪਹੁੰਚ ਕੀਤੀ ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਾ ਲਈ| ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਲੜੀਆਂ ਗਈਆਂ ਦੋਵੇਂ ਲੜਾਈਆਂ ਦੀ ਪੈਨਸ਼ਨ, ਮੈਡੀਕਲ ਭੱਤੇ ਅਤੇ ਹੋਰ ਲਾਭ ਦਿੱਤੇ ਜਾਣ| ਕਰਨਲ ਸੋਹੀ ਨੇ ਦੱਸਿਆ ਕਿ ਸਰਕਾਰ ਵਲੋਂ ਇਸੇ ਤਰ੍ਹਾਂ ਐਮਰਜੈਂਸੀ ਕਮਿਸ਼ਨਰ ਅਫਸਰ ਅਤੇ ਸ਼ਾਰਟ ਸਰਵਿਸ ਕਮਿਸ਼ਨਡ ਅਫਸਰਾ ਨੂੰ ਸਰਕਾਰ ਵਲੋਂ ਪੰਜ ਸਾਲ ਬਾਅਦ ਜਬਰੀ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹਨਾਂ ਨੂੰ ਵੀ ਫੌਜ ਦੀ ਨੌਕਰੀ ਦਾ ਕੋਈ ਲਾਭ ਨਹੀਂ ਦਿੱਤਾ ਗਿਆ ਸੀ| ਉਹਨਾਂ ਦੱਸਿਆ ਕਿ ਇਹਨਾਂ ਅਫਸਰਾਂ ਵਲੋਂ ਪਹਿਲਾਂ ਤਾਂ ਸਰਕਾਰ ਤਕ ਪੈਂਸ਼ਨ ਵਸਤੇ ਚਾਰਾਜੋਈ ਕੀਤੀ ਜਾਂਦੀ ਰਹੀ ਅਤੇ ਬਾਅਦ ਵਿੱਚ ਉਹਨਾਂ ਵਲੋਂ ਮਾਣਯੋਗ ਅਦਾਲਤ ਵਿੱਚ ਸਰਕਾਰ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਕਿ ਜੇਕਰ ਸਰਕਾਰ ਵਲੋਂ ਆਜਾਦੀ ਘੁਲਾਟੀਆਂ ਨੂੰ ਤਿੰਨ ਪੀੜੀ੍ਹਆਂ ਤਕ ਪੈਂਸ਼ਨ ਦਿੱਤੀ ਜਾ ਸਕਦੀ ਹੈ ਤਾਂ ਫਿਰ ਦੇਸ਼ ਵਾਸਤੇ ਜੰਗ ਲੜਣ ਵਾਲੇ ਫੌਜੀਆਂ ਨੂੰ ਘੱਟੋ ਘੱਟ ਮੈਡੀਕਲ ਲਾਭ ਦਿੱਤੇ ਜਾਣ| ਉਹਨਾਂ ਦੱਸਿਆ ਕਿ ਅਦਾਲਤ ਵਲੋਂ ਇਹਨਾਂ ਅਫਸਰਾਂ ਦੇ ਹੱਕ ਵਿੱਚ ਫੈਸਲਾ ਦੇਣ ਤੋਂ ਬਾਅਦ ਸਰਕਾਰ ਵਲੋਂ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਜਿੱਥੇ ਬੀਤੇ ਦਿਨੀ ਇਹਨਾਂ ਅਫਸਰਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਹੈ ਅਤੇ ਉਹਨਾਂ ਨੂੰ ਫੌਜ ਦੀ ਕੰਟ੍ਰੀਬਿਊਟਰੀ ਮੈਡੀਕਲ ਸਕੀਮ ਦਾ ਲਾਭ ਦੇਣ ਦੇ ਹੁਕਮ ਜਾਰੀ ਕੀਤੇ ਗਏ ਸਨ| ਉਹਨਾਂ ਕਿਹਾ ਕਿ ਕਰਨੈਲ ਸਿੰਘ ਦਾ ਕੇਸ ਵੀ ਅਜਿਹਾ ਹੀ ਹੈ| ਉਸਨੇ 1962 ਅਤੇ 1965 ਦੀ ਜੰਗ ਵਿੱਚ ਭਾਗ ਲਿਆ ਹੈ ਅਤੇ ਦੇਸ਼ ਵਾਸਤੇ ਕੁਰਬਾਨੀ ਕੀਤੀ ਹੈ ਅਤੇ ਉਸਨੂੰ ਫੌਜ ਦੇ ਬਣਦੇ ਲਾਭ ਦਿੱਤੇ ਜਾਣੇ ਚਾਹੀਦੇ ਹਨ|


