ਬਲਬੀਰ ਸਿੱਧੂ ਦੀ ਅਗਵਾਈ ਵਿੱਚ ਮਨੀਸ਼ ਤਿਵਾੜੀ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ

ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਕੀਤਾ ਸ਼ਕਤੀ ਪ੍ਰਦਰਸ਼ਨ
ਐਸ ਏ ਐਸ ਨਗਰ – ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂਦੀ ਅਗਵਾਈ ਵਿੱਚ ਅੱਜ ਬਾਅਦ ਦੁਪਹਿਰ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਦੇ ਕਾਫਲੇ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਭਾਗ ਲਿਆ| ਰੋਡ ਸ਼ੋਅ ਬਾਅਦ ਦੁਪਹਿਰ ਸ਼ਾਮ 3.30 ਵਜੇ ਦੇ ਕਰੀਬ ਫੇਜ਼ 11 ਦੇ ਬਾਵਾ ਵਾਈਟ ਹਾਊਸ ਤੋਂ ਆਰੰਭ ਹੋਇਆ ਅਤੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚੋਂ ਲੰਘਦਾ ਹੋਇਆ ਫੇਜ਼ 1 ਵਿੱਚ ਪਹੁੰਚ ਕੇ ਸਮਾਪਤ ਹੋਇਆ|ਲਗਭਗ ਦੋ ਕਿਲੋਮੀਟਰ ਲੰਬੇ ਇਸ ਇਹ ਰੋਡ ਸ਼ੋਅ ਜਿਸਦੀ ਅਗਵਾਈ ਮੋਟਰਸਾਈਕਲਾਂ ਤੇ ਸਵਾਰ ਨੌਜਵਾਨਾਂ ਵਲੋਂ ਕੀਤੀ ਜਾ ਰਹੀ ਸੀ ਵਿੱਚ ਵੱਡੀ ਗਿਣਤੀ ਵਿੱਚ ਖੁੱਲੀਆ ਜੀਪਾਂ ਸ਼ਾਮਿਲ ਸਨ ਜਿਹਨਾਂ ਉੱਪਰ ਵੱਖ ਵੱਖ ਕਾਂਗਰਸੀ ਆਗੂ ਅਤੇ ਵਰਕਰ ਖੜ੍ਹੇ ਸਨ ਅਤੇ ਕਾਂਗਰਸ ਪਾਰਟੀ ਅਤੇ ਮਨੀਸ਼ ਤਿਵਾੜੀ ਦੇ ਹੱਕ ਵਿੱਚ ਨਾਹਰੇਬਾਜੀ ਕਰ ਰਹੇ ਸਨ| ਇਸ ਰੋਡ ਸ਼ੋਅ ਵਿੱਚ ਭਾਰੀ ਇਕੱਠ ਕਰਕੇ ਕਾਂਗਰਸ ਵਲੋਂ ਜਿੱਥੇ ਆਪਣੀ ਮਜਬੂਤੀ ਜਾਹਿਰ ਕੀਤੀ ਗਈ ਹੈ ਉੱਥੇ ਇਸ ਨਾਲ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਹੈ|ਇਸ ਮੌਕੇ ਸੰਬੋਧਨ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿਤ ਯਕੀਣੀ ਹੈ ਅਤੇ ਹਰ ਵਰਗ ਵਲੋਂ ਕਾਂਗਰਸੀ ਉਮੀਦਵਾਰ ਨੂੰ ਹੁੰਗਾਰਾ ਮਿਲ ਰਿਹਾ ਹੈ| ਉਹਨਾਂ ਕਿਹਾ ਕਿ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਵੱਡੇ ਫਰਕ ਨਾਲ ਜਿਤੇਗਾ| ਉਹਨਾਂ ਕਿਹਾ ਕਿ ਹਲਕਾ ਆਨੰਦਪੁਰ ਸਾਹਿਬ ਦੇ ਮੌਜੂਦਾ ਐਮ ਪੀ ਦੀ ਕਾਰਗੁਜਾਰੀ ਬਹੁਤ ਢਿੱਲੀ ਰਹੀ ਹੈ, ਜਿਸ ਕਾਰਨ ਇਹ ਹਲਕਾ ਹਰ ਖੇਤਰ ਵਿਚ ਪਿਛੜ ਗਿਆ ਹੈ, ਪਰ ਹੁਣ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੀ ਜਿਤ ਹੋਣ ਨਾਲ ਇਸ ਇਲਾਕੇ ਵਿੱਚ ਲੋੜੀਂਦੇ ਵਿਕਾਸ ਕਾਰਜ ਹੋਣਗੇ ਅਤੇ ਨਵੇਂ ਪ੍ਰੋਜੈਕਟ ਲੱਗਣਗੇ|ਜਿਕਰਯੋਗ ਹੈ ਕਿ ਇਸ ਡੇਢ ਕਿਲੋਮੀਟਰ ਲੰਮੇਂ ਰੋਡ ਸ਼ੋਅ ਕਾਰਨ ਇਕ ਵਾਰ ਤਾਂ ਸ਼ਹਿਰ ਵਿਚ ਆਵਾਜਾਈ ਵਿਵਸਥਾ ਵੀ ਪ੍ਰਭਾਵਿਤ ਹੋਈ, ਜਿਸ ਇਲਾਕੇ ਵਿਚੋਂ ਇਹ ਰੋਡ ਸ਼ੋਅ ਗੁਜਰਦਾ ਸੀ, ਉਥੇ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਸੀ|

VIA PUNJAB