ਦੋ ਵੱਡੀਆਂ ਕੰਪਨੀਆਂ ਨੂੰ ਪ੍ਰਿਥਵੀ ਸ਼ਾਅ ਨੇ ਭੇਜਿਆ ਕਾਨੂੰਨੀ ਨੋਟਿਸ, ਮੰਗੇ 1-1 ਕਰੋੜ ਰੁਪਏ

ਨਵੀਂ ਦਿੱਲੀ – ਵੈਸਟ ਇੰਡੀਜ਼ ਦੇ ਖਿਲਾਫ ਰਾਜਕੋਟ ਵਿੱਚ ਸ਼ਾਨਦਾਰ ਸੈਂਕੜਾ ਠੋਕ ਕੇ ਮੈਨ ਆਫ ਦਿ ਮੈਚ ਬਣਨ ਵਾਲੇ ਪ੍ਰਿਥਵੀ ਸ਼ਾਅ ਨੇ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ| ਦਿੱਗਜਾਂ ਤੋਂ ਲੈ ਕੇ ਕਰੋੜਾਂ ਫੈਂਸ ਨੇ ਉਨ੍ਹਾਂ ਨੂੰ ਸ਼ਾਨਦਾਰ ਡੈਬਿਊ ਦੀ ਵਧਾਈ ਦਿੱਤੀ ਹੈ| ਹਾਲਾਂਕਿ ਦੋ ਵੱਡੀਆਂ ਕੰਪਨੀਆਂ ਨੂੰ ਉਨ੍ਹਾਂ ਨੂੰ ਵਧਾਈ ਦੇਣਾ ਮੁਸੀਬਤ ਬਣ ਹੈ| ਜਿਕਰਯੋਗ ਹੈ ਕਿ ਪ੍ਰਿਥਵੀ ਸ਼ਾਅ ਨੂੰ ਵਧਾਈ ਦਿੰਦੇ ਹੋਏ ਕਈ ਬ੍ਰਾਂਡਸ ਨੇ ਆਪਣੀ ਐਡ ਵਿੱਚ ਪ੍ਰਿਥਵੀ ਦੇ ਨਾਂ ਦਾ ਇਸਤੇਮਲ ਕੀਤਾ ਹੈ ਜਿਸ ਦੇ ਕਾਰਨ ਪ੍ਰਿਥਵੀ ਨੂੰ ਮੈਨੇਜ ਕਰਨ ਵਾਲੀ ਬੇਸਲਾਈਨ ਵੈਂਚਰਸ ਨੇ ਸ਼ਖਤ ਇਤਰਾਜ਼ ਜਤਾਇਆ ਹੈ| ਪ੍ਰਿਥਵੀ ਸ਼ਾਅ ਦੀ ਮੈਨੇਜਮੈਂਟ ਕੰਪਨੀ ਬੇਸਲਾਈਨ ਵੈਂਚਰਸ ਨੇ ਫ੍ਰੀਚਾਰਜ ਅਤੇ ਸਵਿਗੀ ਨੂੰ 1-1 ਕਰੋੜ ਦਾ ਨੋਟਿਸ ਭੇਜਿਆ ਹੈ| ਬੇਸਲਾਈਨ ਵੈਂਚਰਸ ਦੇ ਮੈਨੇਜਰ ਤੁਹਿਨ ਮਿਸ਼ਰਾ ਨੇ ਬਿਆਨ ਦਿੱਤਾ, ”ਜਿਨ੍ਹਾਂ ਸਪਾਂਸਰਸ ਨੇ ਸਾਨੂੰ ਪੈਸੇ ਦਿੱਤੇ ਹਨ ਅਸੀਂ ਉਨ੍ਹਾਂ ਦੇ ਨਾਲ ਗਲਤ ਨਹੀਂ ਕਰ ਸਕਦੇ| ਪ੍ਰੋਟੀਨੇਕਸ ਅਤੇ ਇੰਡੀਅਨ ਆਇਲ ਦੇ ਕੋਲ ਹੀ ਪ੍ਰਿਥਵੀ ਦੇ ਨਾਂ ਦਾ ਇਸਤੇਮਾਲ ਕਰਨ ਦਾ ਅਧਿਕਾਰ ਹੈ ਪਰ ਕੋਈ ਬ੍ਰਾਂਡ ਕਿਵੇਂ ‘ਪ੍ਰਿਥਵੀ ਦਾ ਫਲੇਵਰ’ ਦਾ ਇਸਤੇਮਾਲ ਕਰ ਸਕਦਾ ਹੈ| ਇਹ ਨਾ ਸਿਰਫ ਮਾਰਕਿਟਿੰਗ ਦਾ ਗਲਤ ਤਰੀਕਾ ਹੈ, ਸਗੋਂ ਖਿਡਾਰੀ ਦੀ ਸਾਲਾਂ ਦੀ ਮਿਹਨਤ ਦਾ ਵੀ ਅਪਮਾਨ ਹੈ| ਅਸੀਂ ਅੱਗੇ ਹੋਰ ਬ੍ਰਾਂਡਾਂ ਨੂੰ ਵੇਖ ਰਹੇ ਹਾਂ, ਜਿਸ ਨੇ ਪ੍ਰਿਥਵੀ ਦੇ ਨਾਂ ਦਾ ਇਸਤੇਮਾਲ ਕੀਤਾ ਹੈ|

VIA PUNJAB