ਦੋ ਸਾਲ ਬਾਅਦ ਪਾਕਿਸਤਾਨੀ ਟੀਮ ‘ਚ ਸ਼ਾਮਲ ਹੋਏ ਮੁਹੰਮਦ ਹਫੀਜ਼

ਨਵੀਂ ਦਿੱਲੀ – ਪਾਕਿਸਤਾਨ ਨੇ ਸੋਮਵਾਰ ਨੂੰ ਆਸਟ੍ਰੇਲੀਆ ਖਿਲਾਫ ਖੇਡੀ ਜਾਣ ਵਾਲੀ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ। ਚੋਣਕਰਤਾਵਾਂ ਨੇ ਆਲਰਾਊਂਡਰ ਖਿਡਾਰੀ ਮੁਹੰਮਦ ਹਫੀਜ਼ ਨੂੰ 17 ਮੈਂਬਰੀ ਟੀਮ ‘ਚ ਚੁਣਿਆ ਹੈ। ਵੈੱਬਸਾਈਟ ਏ.ਐੱਸ.ਪੀ.ਐੱਨ. ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ ਹਫੀਜ਼ 7 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਦੁਬਈ ਪਹੁੰਚਣਗੇ। ਹਫੀਜ਼ 2 ਸਾਲ ਬਾਅਦ ਟੀਮ ‘ਚ ਵਾਪਸੀ ਕਰ ਰਹੇ ਹਨ। 37 ਸਾਲ ਦੇ ਹਫੀਜ਼ ਅਜੇ ਤੱਕ 50 ਟੈਸਟ ਮੈਚ ਖੇਡ ਚੁੱਕੇ ਹਨ ਅਤੇ ਉਨ੍ਹਾਂ ਨੇ 39.22 ਦੀ ਔਸਤ ਨਾਲ 3,452 ਦੌੜਾਂ ਬਣਾਈਆਂ ਹਨ। ਹਫੀਜ਼ ਇਕ ਚੰਗੇ ਆਫ ਸਪਿਨਰ ਵੀ ਹਨ, ਪਰ ਉਨ੍ਹਾਂ ਦੀ ਸ਼ੱਕੀ ਗੇਂਦਬਾਜ਼ੀ ਐਕਸ਼ਨ ਕਾਰਨ ਉਨ੍ਹਾਂ ‘ਤੇ ਇਕ ਵਾਰ ਬੈਨ ਲੱਗ ਚੁੱਕਾ ਹੈ। ਹਫੀਜ਼ ਦੇ ਆਉਣ ਨਾਲ ਟੀਮ ਦੇ ਉੱਚ ਕ੍ਰਮ ‘ਚ ਮਜ਼ਬੂਤੀ ਮਿਲੇਗੀ। ਉਨ੍ਹਾਂ ਦਾ ਅਨੁਭਵ 3 ਟੈਸਟ ਮੈਚ ਖੇਡਣ ਵਾਲੇ ਇਮਾਲ -ਉਲ-ਹਕ ਫਖਰ ਜਮਾਂ ਵਰਗੇ ਗੈਰਅਨੁਭਵੀ ਖਿਡਾਰੀਆਂ ਲਈ ਮਦਦਗਾਰ ਸਾਬਿਤ ਹੋਵੇਗਾ।

VIA PUNJAB