- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਦਸ ਦੌੜਾਂ ਨਾਲ ਹਰਾਇਆ
ਡੇਵਿਡ ਵਾਰਨਰ ਦੇ ਸੈਂਕੜੇ ਦੇ ਬਾਵਜੂਦ ਦੱਖਣੀ ਅਫਰੀਕਾ ਨੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਆਖ਼ਰੀ ਲੀਗ ਮੈਚ ਦੌਰਾਨ ਆਸਟਰੇਲੀਆ ਨੂੰ ਰੋਮਾਂਚਕ ਮੁਕਾਬਲੇ ਵਿੱਚ ਦਸ ਦੌੜਾਂ ਨਾਲ ਹਰਾ ਕੇ ਆਪਣੀ ਨਮੋਸ਼ੀਜਨਕ ਕਾਰਗੁਜ਼ਾਰੀ ਦਾ ਸਨਮਾਨਯੋਗ ਅੰਤ ਕੀਤਾ।ਸ਼ਨਿੱਚਰਵਾਰ ਨੂੰ ਭਾਰਤ ਦੀ ਸ੍ਰੀਲੰਕਾ ’ਤੇ ਆਸਾਨ ਜਿੱਤ ਮਗਰੋਂ ਆਸਟਰੇਲੀਆ ਨੂੰ ਅੰਕ ਸੂਚੀ ਵਿੱਚ ਚੋਟੀ ’ਤੇ ਥਾਂ ਬਣਾਉਣ ਲਈ ਦਿਨ ਦੇ ਇੱਕ ਹੋਰ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣਾ ਸੀ, ਪਰ ਵਾਰਨਰ (117 ਗੇਂਦਾਂ ਵਿੱਚ 122 ਦੌੜਾਂ) ਦੇ ਟੂਰਨਾਮੈਂਟ ਵਿੱਚ ਤੀਜੇ ਸੈਂਕੜੇ ਅਤੇ ਵਿਕਟਕੀਪਰ ਬੱਲੇਬਾਜ਼ ਅਲੈਕਸ ਕੈਰੀ (69 ਗੇਂਦਾਂ ਵਿੱਚ 85 ਦੌੜਾਂ) ਦੀ ਹਮਲਾਵਰ ਪਾਰੀ ਦੇ ਬਾਵਜੂਦ ਟੀਮ ਟੀਚਾ ਹਾਸਲ ਨਹੀਂ ਕਰ ਸਕੀ। ਦੱਖਣੀ ਅਫਰੀਕਾ ਨੇ ਟੂਰਨਾਮੈਂਟ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਕਪਤਾਨ ਫਾਫ-ਡੂ-ਪਲੈਸਿਸ ਦੀ 94 ਗੇਂਦਾਂ ਵਿੱਚ 100 ਦੌੜਾਂ ਅਤੇ ਰੇਸੀ ਵਨ ਡਰ ਦੁਸੇਨ ਦੀ ਆਪਣੇ ਕਰੀਅਰ ਦੀ 95 ਦੌੜਾਂ ਦੀ ਸਰਵੋਤਮ ਪਾਰੀ ਬਦੌਲਤ ਛੇ ਵਿਕਟਾਂ ’ਤੇ 325 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।ਦੱਖਣੀ ਅਫਰੀਕਾ ਨੇ ਇਸ ਮਗਰੋਂ ਕੈਗਿਸੋ ਰਬਾਡਾ (56 ਦੌੜਾਂ ਦੇ ਕੇ ਤਿੰਨ), ਡਵੈਨ ਪ੍ਰੀਟੌਰੀਅਸ (27 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਐਂਡਿਲੇ ਫੇਹਲੁਕਵਾਓ (22 ਦੌੜਾਂ ਦੇ ਕੇ ਦੋ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਨੂੰ 49.5 ਓਵਰਾਂ ਵਿੱਚ 315 ਦੌੜਾਂ ’ਤੇ ਢੇਰ ਕਰ ਦਿੱਤਾ। ਆਸਟਰੇਲੀਆ ਟੀਮ ਨੌਂ ਮੈਚਾਂ ਵਿੱਚ 14 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ ਅਤੇ ਵੀਰਵਾਰ ਨੂੰ ਦੂਜੇ ਸੈਮੀ-ਫਾਈਨਲ ਵਿੱਚ ਬਰਮਿੰਘਮ ਵਿੱਚ ਮੇਜ਼ਬਾਨ ਇੰਗਲੈਂਡ ਨਾਲ ਭਿੜੇਗੀ। ਭਾਰਤ ਪਹਿਲੇ ਸੈਮੀ-ਫਾਈਨਲ ਵਿੱਚ ਇੱਥੇ ਮੰਗਲਵਾਰ ਨੂੰ ਨਿਊਜ਼ੀਲੈਂਡ ਦਾ ਸਾਹਮਣਾ ਕਰੇਗਾ।


