- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੱਖਣੀ ਅਫਰੀਕਾ ਵਿਚ ਉੱਚ ਪੱਧਰੀ ਅਪਰਾਧਿਕ ਮਾਮਲਿਆਂ ਦੀ ਜਾਂਚ ਕਰਨ ਵਾਲੀ ਸੰਸਥਾ ਦੀ ਮੁੱਖੀ ਬਣੀ ਭਾਰਤੀ ਮੂਲ ਦੀ ਵਕੀਲ
ਜੋਹਾਨਸਬਰਗ – ਭਾਰਤੀ ਮੂਲ ਦੀ ਵਕੀਲ ਸ਼ਮਿਲਾ ਬਟੋਹੀ ਨੇ ਵਿਦੇਸ਼ ਵਿਚ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਹੈ| ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿਚ ਉੱਚ ਪੱਧਰੀ ਅਪਰਾਧਿਕ ਮਾਮਲਿਆਂ ਦੀ ਜਾਂਚ ਕਰਨ ਵਾਲੀ ਸੰਵਿਧਾਨਕ ਸੰਸਥਾ ‘ਨੈਸ਼ਨਲ ਡਾਇਰਕੈਟਰ ਆਫ ਪਬਲਿਕ ਪ੍ਰੋਸੀਕਿਊਸ਼ਨ’ (ਐਨ.ਡੀ.ਪੀ.ਪੀ.) ਦੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ| ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਰਾਸ਼ਟਰੀ ਟੀ.ਵੀ. ਤੇ ਸੰਬੋਧਨ ਵਿਚ ਬਟੋਹੀ ਦੀ ਨਿਯੁਕਤੀ ਦਾ ਐਲਾਨ ਕੀਤਾ| ਸ਼ਮਿਲਾ ਕਿੰਗ ਕਮਿਸ਼ਨ ਦੇ ਸਾਹਮਣੇ ਸੁਣਵਾਈ ਦੌਰਾਨ ਐਵੀਡੈਂਸ ਲੀਡਰ (ਵਕੀਲ) ਦੇ ਤੌਰ ਤੇ ਚਰਚਾ ਵਿਚ ਆਈ| ਕਿੰਗ ਕਮਿਸ਼ਨ ਨੇ ਸਾਲ 2000 ਵਿਚ ਦੱਖਣੀ ਅਫਰੀਕੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਹੈਂਸੀ ਕ੍ਰੋਨੀਏ ਵਿਰੁੱਧ ਮੈਚ ਫਿਕਸਿੰਗ ਮਾਮਲੇ ਦੀ ਜਾਂਚ ਕੀਤੀ ਸੀ| ਉਨ੍ਹਾਂ ਦੀ ਚੋਣ 11 ਉਮੀਦਵਾਰਾਂ ਵਿਚੋਂ ਕੀਤੀ ਗਈ| ਇਸ ਅਹੁਦੇ ਲਈ ਇਨ੍ਹਾਂ ਲੋਕਾਂ ਦੇ ਇੰਟਰਵਿਊ ਲਏ ਗਏ ਸਨ| ਉਹ ਫਰਵਰੀ 2019 ਤੋਂ ਆਪਣੀ ਨਵੀਂ ਭੂਮਿਕਾ ਵਿਚ ਹੋਵੇਗੀ| ਬਟੋਹੀ, ਸ਼ਾਨ ਅਬਰਾਹਮਜ਼ ਦੀ ਜਗ੍ਹਾ ਲਵੇਗੀ| ਉਨ੍ਹਾਂ ਤੇ ਵਿਰੋਧੀ ਧਿਰ ਅਤੇ ਅਧਿਕਾਰ ਸਮੂਹਾਂ ਦਾ ਦੋਸ਼ ਸੀ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ ਉਨ੍ਹਾਂ ਦੇ 9 ਸਾਲ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਚਾਇਆ ਸੀ| ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1986 ਵਿਚ ਚੈਟਸਵਰਥ ਮਜਿਸਟ੍ਰੇਟ ਕੋਰਟ ਵਿਚ ਜੂਨੀਅਰ ਵਕੀਲ ਦੇ ਰੂਪ ਵਿਚ ਕੀਤੀ ਸੀ|


