- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਧੋਨੀ ਤੇ ਜਾਧਵ ਨੇ ਭਾਰਤ ਨੂੰ ਦਿਵਾਈ ਜਿੱਤ
ਹੈਦਰਾਬਾਦ – ਸੁਪਰ ਫਿਨੀਸ਼ਰ ਮਹਿੰਦਰ ਸਿੰਘ ਧੋਨੀ ਤੇ ਕੇਦਾਰ ਜਾਧਵ ਵੱਲੋਂ ਖੇਡੀਆਂ ਗਈਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਅੱਜ ਭਾਰਤ ਨੇ ਇੱਥੇ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ’ਚ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਅੱਗੇ ਵੱਡਾ ਟੀਚਾ ਨਹੀਂ ਸੀ, ਪਰ ਕਪਤਾਨ ਵਿਰਾਟ ਕੋਹਲੀ (45 ਗੇਂਦਾਂ ’ਤੇ 44 ਦੌੜਾਂ) ਸਮੇਤ ਸਿਖਰਲੇ ਕ੍ਰਮ ਦੀਆਂ ਚਾਰ ਵਿਕਟਾਂ 99 ਦੌੜਾਂ ’ਤੇ ਹੀ ਡਿੱਗ ਜਾਣ ਕਾਰਨ ਉਹ ਬੈੱਕਫੁਟ ’ਤੇ ਸੀ। ਧੋਨੀ (72 ਗੇਂਦਾਂ ’ਤੇ ਨਾਬਾਦ 59 ਦੌੜਾਂ) ਅਤੇ ਜਾਧਵ (87 ਗੇਂਦਾਂ ’ਤੇ ਨਾਬਾਦ 81 ਦੌੜਾਂ) ਨੇ ਅਜਿਹੇ ਹਾਲਾਤ ਮੁਤਾਬਕ ਬੱਲੇਬਾਜ਼ੀ ਕਰਦਿਆਂ ਪੰਜਵੀਂ ਵਿਕਟ ਲਈ 141 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ। ਇਸ ਨਾਲ ਭਾਰਤ ਚਾਰ ਵਿਕਟਾਂ ’ਤੇ 240 ਦੌੜਾਂ ਬਣਾ ਕੇ ਜਿੱਤ ਦਰਜ ਕਰਨ ਅਤੇ ਪੰਜ ਮੈਚਾਂ ਦੀ ਲੜੀ ’ਚ ਸ਼ੁਰੂਆਤੀ ਲੀਡ ਹਾਸਲ ਕਰਨ ’ਚ ਕਾਮਯਾਬ ਰਿਹਾ। ਸਿਖਰਲੇ ਕ੍ਰਮ ’ਚ ਕੋਹਲੀ ਨੂੰ ਛੱਡ ਕੇ ਕੋਈ ਵੀ ਭਾਰਤੀ ਬੱਲੇਬਾਜ਼ ਸਹਿਜ ਦਿਖਾਈ ਨਹੀਂ ਦਿੱਤਾ, ਇੱਥੋਂ ਤੱਕ ਕਿ ਰੋਹਿਤ ਸ਼ਰਮਾ (66 ਗੇਂਦਾਂ ’ਚ 37) ਵੀ ਖੁੱਲ੍ਹ ਕੇ ਨਹੀਂ ਖੇਡ ਸਕਿਆ। ਉਸ ਨੇ ਸ਼ਿਖਰ ਧਵਨ ਦੇ ਦੂਜੇ ਓਵਰ ’ਚ ਆਊਟ ਹੋ ਜਾਣ ਮਗਰੋਂ ਕੋਹਲੀ ਨਾਲ ਮਿਲ ਕੇ ਦੂਜੀ ਵਿਕਟ ਲਈ 76 ਦੌੜਾਂ ਜੋੜੀਆਂ। ਅੰਬਾਟੀ ਰਾਇਡੂ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਮਗਰੋਂ ਮਹਿੰਦਰ ਸਿੰਘ ਧੋਨੀ ਤੇ ਕੇਦਾਰ ਜਾਧਵ ਨੇ ਪਾਰੀ ਸੰਭਾਲੀ ਦੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।


