- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਧੋਨੀ ਤੇ ਪੰਤ ਚ ਬਹੁਤ ਫਰਕ ਲਾਰਾ
ਵੈਸਟਇੰਡੀਜ਼ ਦੇ ਦਿਗਜ ਕ੍ਰਿਕਟਰ ਬ੍ਰਾਇਨ ਲਾਰਾ ਨੇ ਕਿਹਾ ਹੈ ਕਿ ਨੋਜਵਾਨ ਵਿਕਟਕੀਪਰ ਰਿਸ਼ਭ ਪੰਤ ਦੀ ਸ਼ੈਲੀ ਅਨੁਭਵੀ ਮਹਿੰਦਰ ਸਿੰਘ ਧੋਨੀ ਤੋਂ ਅਲੱਗ ਹੈ ਤੇ ਦੋਵਾਂ ਦੇ ਵਿਚਾਲੇ ਬਹੁਤ ਫਰਕ ਹੈ, ਇਸ ਲਈ ਪੰਤ ਦੀ ਉਸ ਨਾਲ ਤੁਲਨਾ ਕਰ ਜ਼ਿਆਦਾ ਦਬਾਅ ਬਣਾਉਣਾ ਨਾਜਾਇਜ਼ ਹੈ। ਸਾਬਕਾ ਕ੍ਰਿਕਟਰ ਲਾਰਾ ਨੇ ਇਕ ਪ੍ਰੋਗਰਾਮ ਦੇ ਦੌਰਾਨ ਧੋਨੀ ਤੇ ਪੰਤ ਦੇ ਵਿਚਾਲੇ ਤੁਲਨਾ ਨੂੰ ਲੈ ਕੇ ਕਿਹਾ ਕਿ ਦੋਵੇਂ ਕਾਫੀ ਅਲੱਗ ਤਰ੍ਹਾਂ ਦੇ ਖਿਡਾਰੀ ਹਨ। ਵੈਸਟਇੰਡੀਜ਼ ਵਿਰੁੱਧ ਦੂਜੇ ਟੀ-20 ਮੈਚ ਦੇ ਦੌਰਾਨ ਪੰਤ ਨੇ ਅਜੇਤੂ 33 ਦੌੜਾਂ ਦੀ ਪਾਰੀ ਖੇਡੀ ਸੀ ਪਰ ਪਹਿਲੇ ਮੈਚ ‘ਚ ਉਹ 18 ਦੌੜ ਹੀ ਬਣਾ ਸਕੇ ਸਨ। ਪੰਤ ਦੇ ਖੇਡ ‘ਚ ਨਿਰੰਤਰਤਾ ਦੀ ਘਾਟ ਕਾਰਨ ਵੀ ਉਸ ਨੂੰ ਕਾਫੀ ਅਲੋਚਨਾ ਝੱਲਣੀ ਪਈ ਹੈ।ਦਿੱਗਜ ਬੱਲੇਬਾਜ਼ ਲਾਰਾ ਨੇ ਪੰਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਧੋਨੀ ਨਾਲ ਬਿਲਕੁਲ ਅਲੱਗ ਤਰ੍ਹਾਂ ਦੇ ਖਿਡਾਰੀ ਹਨ ਤੇ ਸਮੇਂ ਦੇ ਨਾਲ ਉਸਦੇ ਖੇਡ ‘ਚ ਬਦਲਾਅ ਆਵੇਗਾ। ਲਾਰਾ ਨੇ ਕਿਹਾ ਕਿ ਪੰਤ ‘ਚ ਕਾਫੀ ਆਕ੍ਰਾਮਕਤਾ ਹੈ ਤੇ ਭਾਰਤੀ ਪ੍ਰਸ਼ੰਸਕ ਚਾਹੁੰਦੇ ਹਨ ਕਿ ਧੋਨੀ ਦੀ ਜਗ੍ਹਾ ਲੈਣ ਵਾਲਾ ਕੋਈ ਖਿਡਾਰੀ ਭਾਰਤੀ ਟੀਮ ‘ਚ ਸ਼ਾਮਲ ਹੋਵੇ ਪਰ ਪੰਤ ਧੋਨੀ ਤੋਂ ਬਿਲਕੁਲ ਅਲੱਗ ਤਰ੍ਹਾ ਦੇ ਖਿਡਾਰੀ ਹਨ। ਉਸ ਨੇ ਕਿਹਾ ਕਿ ਵਿਸ਼ਵ ਕੱਪ ‘ਚ 8 ਤੋਂ 9 ਮਹੀਨੇ ਦਾ ਹੀ ਸਮਾਂ ਰਹਿ ਗਿਆ ਹੈ ਇਸ ਦੌਰਾਨ ਕਿਸੇ ਖਿਡਾਰੀ ਦੇ ਲਈ ਟੀਮ ‘ਚ ਜਗ੍ਹਾ ਬਣਾਉਣ ਦੇ ਲਿਹਾਜ਼ ਨਾਲ ਅਹਿਮ ਸਮਾਂ ਹੈ।


