- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਧੋਨੀ ਦੀ ਗੈਰਹਾਜ਼ਰੀ ਦਾ ਫਰਕ ਅਸੀਂ ਸਾਰਿਆਂ ਨੇ ਦੇਖਿਆ ਰੈਨਾ
ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਕਿਹਾ ਕਿ ਐੱਮ. ਐੱਸ. ਧੋਨੀ ਦੀ ਮੌਜੂਦਗੀ ਨਾਲ ਹੀ ਵਿਰੋਧੀ ਟੀਮ ‘ਤੇ ਦਬਾਅ ਬਣ ਜਾਂਦਾ ਹੈ ਅਤੇ ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਉਸਦੀ ਕਮੀ ਪੂਰੀ ਕਰਨਾ ਮੁਸ਼ਕਲ ਹੋਵੇਗਾ। ਧੋਨੀ ਨੇ ਇਸ ਸੈਸ਼ਨ ਵਿਚ ਬੀਮਾਰ ਹੋਰਣ ਕਾਰਣ ਚੇਨਈ ਲਈ 2 ਮੈਚ ਨਹੀਂ ਖੇਡੇ। ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਦੋਵੇਂ ਮੈਚਾਂ ਵਿਚ ਚੇਨਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮੈਚ ਵਿਚ ਦਿੱਲੀ ਕੈਪੀਟਲਸ ਖਿਲਾਫ ਧੋਨੀ ਨੇ 22 ਗੇਂਦਾਂ ਵਿਚ ਅਜੇਤੂ 44 ਦੌੜਾਂ ਬਣਾਈਆਂ ਜਿਸਦੀ ਮਦਦ ਨਾਲ ਚੇਨਈ ਨੇ 80 ਦੌੜਾਂ ਨਾਲ ਜਿੱਤ ਦਰਜ ਕੀਤੀ। ਇਹ ਪੁੱਛਣ ‘ਤੇ ਕਿ ਧੋਨੀ ਦੀ ਗੈਰ ਹਾਜ਼ਰੀ ਵਿਚ ਕਪਤਾਨੀ ਕਰਨਾ ਕਿੰਨਾ ਮੁਸ਼ਕਲ ਸੀ, ਇਸ ‘ਤੇ ਰੈਨਾ ਨੇ ਕਿਹਾ, ”ਧੋਨੀ ਨੂੰ ਬਤੌਰ ਕਪਤਾਨ ਖੋਹਣਾ ਕੋਈ ਸਮੱਸਿਆ ਨਹੀਂ ਪਰ ਬਤੌਰ ਬੱਲੇਬਾਜ਼ ਉਸਦੇ ਨਹੀਂ ਹੋਣ ਨਾਲ ਮੁਸ਼ਕਲ ਹੁੰਦੀ ਹੈ। ਹੈਦਰਾਬਾਦ ਅਤੇ ਮੁੰਬਈ ਖਿਲਾਫ ਇਹੀ ਹੋਇਆ।’


