- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਧੋਨੀ ਨੂੰ ਖੁੱਲ੍ਹ ਕੇ ਖੇਡਣ ਦੀ ਆਜ਼ਾਦੀ ਦਿੱਤੀ ਜਾਵੇ: ਹਰਭਜਨ ਸਿੰਘ
ਸੀਨੀਅਰ ਆਫ਼ ਸਪਿੰਨਰ ਹਰਭਜਨ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਕਰਾਰੇ ਸ਼ਾਟ ਮਾਰਨ ਦੀ ਕਲਾ ਹੁਣੇ ਵੀ ਬਰਕਰਾਰ ਹੈ ਅਤੇ ਭਾਰਤੀ ਟੀਮ ਪ੍ਰਬੰਧਨ ਨੂੰ ਵਿਸ਼ਵ ਕੱਪ ਦੌਰਾਨ ਉਸ ਨੂੰ ਸ਼ੁਰੂ ਤੋਂ ਹੀ ਹਮਲਾ ਕਰਨ ਲਈ ਜ਼ਰੂਰ ਉਤਾਰਨਾ ਚਾਹੀਦਾ ਹੈ ਪਰ ਅਜਿਹਾ ਦੇਖਿਆ ਜਾ ਰਿਹਾ ਹੈ ਕਿ ਧੋਨੀ ਹੁਣ ਹਮਲਾਵਰ ਰੁਖ਼ ਅਖ਼ਤਿਆਰ ਕਰਨ ਤੋਂ ਪਹਿਲਾਂ ਕਰੀਜ਼ ’ਤੇ ਕਾਫੀ ਸਮਾਂ ਬਿਤਾ ਰਿਹਾ ਹੈ। ਇਕ ਸਮੇਂ ਕੌਮੀ ਟੀਮ ਅਤੇ ਮੌਜੂਦਾ ਚੇਨੱਈ ਸੁਪਰਕਿੰਗਜ਼ ਟੀਮ ਦਾ ਸਾਥੀ ਹਰਭਜਨ ਸਿੰਘ ਚਾਹੁੰਦਾ ਹੈ ਕਿ ਧੋਨੀ ਸ਼ੁਰੂ ਤੋਂ ਹੀ ਹਮਲਾਵਰ ਰਹੇ।ਹਰਭਜਨ ਸਿੰਘ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਉਹ ਆਪਣਾ ਸਭ ਤੋਂ ਵਧੀਆ ਤਾਂ ਹੀ ਕਰਦਾ ਹੈ ਜਦੋਂ ਉਹ ਸ਼ੁਰੂ ਤੋਂ ਹੀ ਹਿੱਟ ਕਰਦਾ ਹੈ। ਉਸ ਦੀ ਕੁਝ ਸਭ ਤੋਂ ਵਧੀਆ ਪਾਰੀਆਂ ਤਾਂ ਹੀ ਬਣੀਆਂ ਹਨ ਜਦੋਂ ਉਸ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਟੀਮ ਪ੍ਰਬੰਧਨ ਨੂੰ ਧੋਨੀ ਅਤੇ ਹਾਰਦਿਕ ਪੰਡਿਆ ਨੂੰ ਉਨ੍ਹਾਂ ਦੇ ਮਨ ਮੁਤਾਬਿਕ ਬੱਲੇਬਾਜ਼ੀ ਕਰਨ ਦੀ ਛੋਟ ਦੇਣੀ ਚਾਹੀਦੀ ਹੈ। ਕੋਈ ਪਾਬੰਦੀ ਨਾ ਹੋਵੇ।ਹਰਭਜਨ ਸਿੰਘ ਦਾ ਮੰਨਣਾ ਹੈ ਕਿ ਸਿਖ਼ਰਲੇ ਕ੍ਰਮ ਦੇ ਬੱਲੇਬਾਜ਼ ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਚੰਗੀ ਪਾਰੀਆਂ ਖੇਡ ਸਕਦੇ ਹਨ ਇਸ ਵਾਸਤੇ ਧੋਨੀ ਹਮਲਾਵਰ ਖੇਡਣ ਲਈ ਆਜ਼ਾਦ ਹੈ। ਇਹ ਪੁੱਛਣ ’ਤੇ ਕਿ ਜਦੋਂ ਮੱਧ ਓਵਰਾਂ ’ਚ ਸਪਿੰਨਰਾਂ ਜਿਵੇਂ ਮਿਸ਼ੇਲ ਸੈਂਟਨਰ ਜਾਂ ਨਾਥਨ ਲਿਓਨ ਗੇਂਦਬਾਜ਼ੀ ਕਰਨਗੇ ਤਾਂ ਉਸ ਨੇ ਕਿਹ ਕਿ ਉਹ ਇਹੀ ਕਹਿਣਾ ਚਾਹੁੰਦਾ ਹੈ।


