- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਧੋਨੀ ਨੇ ਮਾਰਿਆ ਆਈ. ਪੀ. ਐੱਲ ਟੀ-20 ਲੀਗ ਦੇ ਇਸ ਸੀਜਨ ਦਾ ਸਭ ਤੋਂ ਲੰਬਾ ਛੱਕਾ
ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ‘ਚ ਰਾਇਲ ਚੈਲੇਂਜਰਜ਼ ਬੇਂਗਲੁਰੂ ਤੇ ਚੇਨਈ ਸੁਪਰਕਿੰਗਜ਼ ਦੇ ਵਿਚਕਾਰ ਖੇਡੇ ਗਏ ਰੋਮਾਂਚਕ ਮੁਕਾਬਲੇ ‘ਚ ਬੇਂਗਲੁਰੂ ਨੇ ਚੇਨਈ ਨੂੰ ਇਕ ਦੋੜ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਮੈਚ ‘ਚ ਚੇਨਈ ਦੇ ਕਪਤਾਨ ਧੋਨੀ ਨੇ ਆਈ. ਪੀ. ਐੱਲ ਟੀ-20 ਲੀਗ ਦੇ ਇਸ ਸੀਜਨ ਦਾ ਸਭ ਤੋਂ ਲੰਬਾ ਛੱਕਾ ਵੀ ਜੜ ਦਿੱਤਾ ਹੈ ਦਰਅਸਲ ਹੋਇਆ ਕੁਝ ਇੰਝ ਕਿ ਬੈਂਗਲੁਰੂ ਵੱਲੋਂ ਪਾਰੀ ਦਾ ਆਖਰੀ ਓਵਰ ਸੁੱਟਣ ਆਏ ਉਮੇਸ਼ ਯਾਦਵ ਦੀ ਦੂਜੀ ਗੇਂਦ ‘ਤੇ ਧੋਨੀ ਨੇ ਮਿਡ ਵਿਕਟ ਦੇ ਉਪਰੋ ਇੰਨਾ ਲੰਬਾ ਛੱਕਾ ਮਾਰਿਆ ਕਿ ਫੈਂਸ ਦੇ ਨਾਲ-ਨਾਲ ਮੈਦਾਨ ‘ਤੇ ਮੌਜੂਦ ਖਿਡਾਰੀਆਂ ਦੇ ਵੀ ਹੋਸ਼ ਉੱਡ ਗਏ। ਧੋਨੀ ਨੇ ਉਮੇਸ਼ ਯਾਦਵ ਦੀ ਗੇਂਦ ‘ਤੇ 111 ਮੀਟਰ ਦਾ ਸਭ ਤੋਂ ਲੰਬਾ ਛੱਕਾ ਮਾਰਿਆ। ਉਮੇਸ਼ ਯਾਦਵ ਦੇ ਇਸ ਆਖਰੀ ਓਵਰ ‘ਚ 24 ਦੌੜਾਂ ਆਈਆਂ। ਆਈ. ਪੀ. ਐੱਲ. ਟੀ-20 ਲੀਗ ਦੇ ਮੌਜੂਦਾ ਸੀਜ਼ਨ ਦਾ ਇਹ ਹੁਣ ਤੱਕ ਦਾ ਸਭ ਤੋਂ ਲੰਬਾ ਛੱਕਾ ਹੈ।


