- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਵਾਜ਼ ਸ਼ਰੀਫ਼ ਦੀ ਮਾਤਾ ਦਾ ਲੰਡਨ ’ਚ ਦੇਹਾਂਤ
ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮਾਤਾ ਬੇਗਮ ਸ਼ਮੀਮ ਅਖ਼ਤਰ (91) ਦਾ ਅੱਜ ਲੰਡਨ ’ਚ ਦੇਹਾਂਤ ਹੋ ਗਿਆ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਦੇ ਸੂਤਰਾਂ ਮੁਤਾਬਕ ਬੇਗਮ ਅਖ਼ਤਰ ਪਿਛਲੇ ਲੱਗਪਗ ਇੱਕ ਮਹੀਨੇ ਤੋਂ ਠੀਕ ਨਹੀਂ ਸਨ। ਪੀਐੱਮਐੱਲ-ਐੱਨ ਦੇ ਉਪ ਸਕੱਤਰ ਜਨਰਲ ਅਤਾਉੱਲ੍ਹਾ ਤਰਾਰ ਨੇ ਦੱਸਿਆ, ‘ਉਨ੍ਹਾਂ ਨੇ ਅੱਜ ਲੰਡਨ ’ਚ ਆਖਰੀ ਸਾਹ ਲਿਆ।’ ਬੇਗਮ ਅਖ਼ਤਰ ਲੰਘੇ ਫਰਵਰੀ ਮਹੀਨੇ ਲੰਡਨ ਗਈ ਸੀ ਅਤੇ ਆਪਣੇ ਪੁੱਤਰ ਨਵਾਜ਼ ਸ਼ਰੀਫ ਤੇ ਪੋਤੇ-ਪੋਤਰੀਆਂ ਨਾਲ ਰਹਿ ਰਹੀ ਸੀ। ਬੇਗਮ ਅਖ਼ਤਰ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਲਾਹੌਰ ਲਿਆਂਦੇ ਜਾਣ ਦੀ ਸੰਭਾਵਨਾ ਹੈ ਅਤੇ ਜਾਤੀ ਉਮਰਾ ਰਾਏਵਿੰਡ ’ਚ ਸ਼ਰੀਫ਼ ਪਰਿਵਾਰ ਦੀ ਰਿਹਾਇਸ਼ ’ਤੇ ਉਨ੍ਹਾਂ ਦੇ ਪਤੀ ਮੀਆਂ ਸ਼ਰੀਫ਼ ਦੀ ਕਬਰ ਕੋਲ ਦਫ਼ਨਾਈ ਜਾਵੇਗੀ।


