ਨਵੇਂ ਆਏ ਥਾਣਾ ਮੁਖੀ ਰਾਜੇਸ਼ ਕੁਮਾਰ ਨੇ ਗੈਰ ਸਮਾਜਿਕ ਤੱਤਾਂ ਦੀ ਕੀਤੀ ਜਾਨ ਮੁੱਠੀ ‘ਚ

ਭੂੰਡ ਆਸ਼ਕਾਂ ਦੇ ਪਟਾਕੇ ਪਾਉਂਦੇ ਮੋਟਰ ਸਾਇਕਲ ਹੋਣਗੇ ਥਾਣੇ ਅੰਦਰ ਬੰਦ : ਐੱਸ.ਐੱਚ.ਓ.ਰਾਜੇਸ਼ ਕੁਮਾਰ

ਮੌੜ ਮੰਡੀ – ਥਾਣਾ ਮੌੜ ਦੇ ਨਵੇਂ ਆਏ ਮੁੱਖੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਆਉਂਦਿਆਂ ਹੀ ਸਮਾਜ ਵਿਰੋਧੀ ਤੱਤਾਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਨਵੇਂ ਸਾਲ ਦੀ ਆਮਦ ਨੂੰ ਦੇਖਦੇ ਹੋਏ ਬਠਿੰਡਾ ਦੇ ਐੱਸ.ਐੱਸ.ਪੀ. ਡਾਕਟਰ ਨਾਨਕ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਉਹਨ੍ਹਾਂ ਮੋਟਰ ਸਾਇਕਲ ਚਾਲਕਾਂ ਦੇ ਚਲਾਨ ਕੀਤੇ ਜਿਨ੍ਹਾਂ ਦੇ ਨੰਬਰ ਪਲੇਟਾਂ ਗਾਇਬ ਸਨ,ਕਾਗਜ਼ਾਤ ਪੂਰੇ ਨਹੀਂ ਸਨ,ਤਿੰਨ-ਤਿੰਨ ਸਵਾਰੀਆਂ ਬੈਠਾ ਕੇ ਸ਼ਹਿਰ ਵਿੱਚ ਹੁੜਦੰਗ ਮਚਾਉਂਦੇ ਸਨ ਜਾਂ ਬਿਨ੍ਹਾਂ ਕਿਸੇ ਮਕਸਦ ਤੋਂ ਬੈਂਕਾਂ,ਕੋਚਿੰਗ ਸੈਂਟਰਾਂ ਅਤੇ ਹੋ ਸਰਕਾਰੀ ਅਦਾਰਿਆਂ ਮੂਹੇ ਖੜ੍ਹਦੇ ਸਨ ਅਜਿਹੇ ਵਿਅਕਤੀਆਂ ਤੋਂ ਪੁਲਿਸ ਨੇ ਪੁੱਛ-ਗਿੱਛ ਕੀਤੀ ਅਤੇ ਕਈਆਂ ਦੇ ਮੋਟਰ ਸਾਇਕਲ ਜਬਤ ਕੀਤੇ ਗਏ। ਨਵ ਨਿਯੁਕਤ ਐੱਸ.ਐੱਚ.ਓ. ਨੇ ਦੱਸਿਆ ਕਿ ਪਿੱਛਲੇ ਸਮੇਂ ਦੌਰਾਨ ਸ਼ਹਿਰ ਵਿੱਚ ਕਈ ਚੋਰੀਆਂ,ਲੁੱਟਾਂ-ਖੋਹਾਂ ਅਤੇ ਝਪਟਮਾਰਨ ਦੀਆਂ ਘਟਨਾਵਾਂ ਪਾਵਰ ਚੁੱਕੀਆਂ ਹਨ,ਜਿਸ ਦੇ ਮਦੇ ਨਜ਼ਰ ਇਹ ਕਾਰਵਾਈ ਆਰੰਭੀ ਗਈ ਹੈ,ਤਾਂ ਜੋ ਸ਼ੱਕੀਆਂ ਨੂੰ ਕਾਬੂ ਕੀਤਾ ਜਾ ਸਕੇ। ਉਹਨ੍ਹਾਂ ਕਿਹਾ ਕਿ ਸਕੂਲੀ,ਕਾਲਜਾਂ ਅਤੇ ਵੱਖ-ਕੋਚਿੰਗ ਕੇਂਦਰਾਂ ਵਿੱਚ ਪੜ੍ਹਨ ਆਉਦੀਆਂ ਲੜਕੀਆਂ ਦਾ ਪਿੱਛਾ ਕਰਨ ਵਾਲੇ ‘ਧੂੜ ਫੱਕਾਂ’ ਨੂੰ ਬਹੁਤ ਹੀ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਉਹਨ੍ਹਾਂ ਵਿੱਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਵੇਂ ਪੁਲਿਸ ਅਧਿਕਾਰੀ ਦੀ ਮੰਡੀ ਵਾਸੀ ਇਸ ਗੱਲ ਦੀ ਬੜੀ ਪ੍ਰਸ਼ੰਸ਼ਾ ਕਰ ਰਹੇ ਹਨ ਕਿ ਭਾਰੀ ਠੰਡ ਦੇ ਬਾਵਜੂਦ ਨਵਾਂ ਪੁਲਿਸ ਅਧਿਕਾਰੀ ਰਾਜੇਸ਼ ਕੁਮਾਰ ਅਪਣੇ ਫ਼ਰਜਾਂ ਨੂੰ ਗਰਮ ਜੋਸ਼ੀ ਨਾਲ ਨਿਭਾਅ ਰਿਹਾ ਹੈ। ਮੰਡੀ ਵਾਸੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ,ਡਾਕਟਰ ਯਾਦਵਿੰਦਰ ਸਿੰਘ,ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕੁਮਾਰ ਭੋਲਾ,ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਘੁੰਮਣੀਆ,ਅਗਰਵਾਲ ਸਭਾ ਦੇ ਪ੍ਰਧਾਨ ਸ਼ੁਸ਼ੀਲ ਗਰਗ,ਸ਼੍ਰੀ ਸ਼ਿਵ ਸੰਭੂ ਸੇਵਾ ਮੰਡਲ ਦੇ ਪ੍ਰਧਾਨ ਅਜੈ ਕੁਮਾਰ ਟੋਨੀ,ਸ਼ੈਲਰ ਐਸੋਸ਼ੀਈਸ਼ੇਨ ਦੇ ਪ੍ਰਧਾਨ ਵਿਜੈ ਕੁਮਾਰ ਘੁੰਮਣੀਆ,ਸ਼੍ਰੀ ਸਾਲਾਸਰ ਮੰਡਲ ਦੇ ਪ੍ਰਧਾਨ ਪਵਨ ਕੁਮਾਰ ਨਿੱਕਾ,ਵਪਾਰ ਮੰਡਲ ਦੇ ਸੈਕਟਰੀ ਯਸ਼ਪਾਲ ਗਰਗ ਨੇ ਨਵੇਂ ਆਏ ਥਾਣਾ ਮੁਖੀ ਵੱਲੋਂ ਸ਼ਹਿਰ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਹੀ ਪੁਲਿਸ ਅਧਿਕਾਰੀਆਂ ਦੀ ਮੰਗ ਕੀਤੀ। ਇਸ ਮੌਕੇ ਸ਼ਹਿਰ ਦੇ ਟ੍ਰੈਫਿਕ ਇੰਚਾਰਜ ਸ਼ਿੰਗਾਰਾ ਸਿੰਘ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਅਤੇ ਸ਼ੱਕੀ ਵਾਹਨ ਥਾਣੇ ਅੰਦਰ ਬੰਦ ਕੀਤੇ ਗਏ।

VIA PUNJAB